ਓਵੈਸੀ ਆਪਣੇ ਘਰ ਦੇ ਬਾਹਰ ਲਹਿਰਾਉਣ ਤਿਰੰਗਾ : ਮਨੋਹਰ ਲਾਲ ਖੱਟੜ

12/23/2019 11:48:14 AM

ਅੰਬਾਲਾ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ.ਆਰ.ਸੀ. ਦਾ ਮੁੱਖ ਵਿਰੋਧ ਕਰ ਰਹੇ ਆਲ ਇੰਡੀਆ ਮਜਲਿਸ ਏ ਇਤੇਹਾਦੁਲ-ਮੁਸਲਿਮੀਨ (ਏ.ਆਈ.ਐੱਮ.ਆਈ.ਐੱਮ.) ਚੀਫ ਅਸਦੁਦੀਨ ਓਵੈਸੀ 'ਤੇ ਵੱਡਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਖੱਟੜ ਨੇ ਕਿਹਾ ਕਿ ਓਵੈਸੀ ਨੂੰ ਆਪਣੇ ਘਰ 'ਤੇ ਤਿਰੰਗਾ ਲਹਿਰਾਉਣਾ ਚਾਹੀਦਾ ਤਾਂ ਕਿ ਉਨ੍ਹਾਂ ਨੂੰ 'ਕੁਝ ਬੁੱਧੀ ਆਏ'। ਭਾਜਪਾ ਨੇਤਾ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਓਵੈਸੀ ਨੇ ਸਾਰੇ ਲੋਕਾਂ ਤੋਂ ਸੀ.ਏ.ਏ. ਵਿਰੋਧ 'ਚ ਆਪਣੇ ਘਰਾਂ 'ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਹੈ।

ਓਵੈਸੀ ਆਪਣੇ ਘਰ ਤਿਰੰਗਾ ਲਹਿਰਾਉਣ
ਖੱਟੜ ਨੇ ਕਿਹਾ,''ਓਵੈਸੀ ਜੇਕਰ ਆਪਣੇ ਘਰ ਤਿਰੰਗਾ ਲਗਾਉਣਗੇ ਤਾਂ ਉਨ੍ਹਾਂ ਨੂੰ ਵੀ ਕੁਝ ਬੁੱਧੀ ਆ ਜਾਵੇਗੀ।'' ਉਨ੍ਹਾਂ ਨੇ ਕਿਹਾ,''ਤਿਰੰਗਾ ਲਹਿਰਾਉਣਾ ਹਮੇਸ਼ਾ ਤੋਂ ਹੀ ਦੇਸ਼ਭਗਤੀ ਦੀ ਭਾਵਨਾ ਜਗਾਉਂਦਾ ਹੈ, ਭਾਵੇਂ ਉਹ ਓਵੈਸੀ ਹੋਵੇ ਜਾਂ ਕੋਈ ਹੋਰ।'' ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਏ.ਆਈ.ਐੱਮ.ਆਈ.ਐੱਮ. ਚੀਫ ਨੇ ਲੋਕ ਨੂੰ ਅਪੀਲ ਕੀਤੀ ਸੀ ਕਿ ਇਸ 'ਕਾਲੇ ਕਾਨੂੰਨ' ਵਿਰੁੱਧ ਲੋਕ ਆਪਣੇ ਘਰਾਂ 'ਤੇ ਤਿਰੰਗਾ ਲਗਾਉਣ ਤਾਂ ਕਿ ਭਾਜਪਾ ਨੂੰ ਸੰਦੇਸ਼ ਜਾਵੇ।

ਓਵੈਸੀ ਨੇ ਲੋਕਾਂ ਘਰ ਦੇ ਬਾਹਰ ਦੇਸ਼ ਦਾ ਝੰਡਾ ਲਹਿਰਾਉਣ ਲਈ ਕਿਹਾ ਸੀ
ਹੈਦਰਾਬਾਦ ਦੇ ਦਾਰੂਸਲਾਮ 'ਚ ਸ਼ਨੀਵਾਰ ਨੂੰ ਆਯੋਜਿਤ ਇਸ ਪ੍ਰਦਰਸ਼ਨ 'ਚ ਹਜ਼ਾਰਾਂ ਦੀ ਗਿਣਤੀ ਲੋਕ ਇਕੱਠੇ ਹੋਏ ਸਨ। ਇਸ ਪ੍ਰਦਰਸ਼ਨ 'ਚ ਓਵੈਸੀ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਉਹ ਐੱਨ.ਆਰ.ਸੀ. ਅਤੇ ਸੀ.ਏ.ਏ. ਵਿਰੁੱਧ ਹਨ ਤਾਂ ਆਪਣੇ ਘਰ ਦੇ ਬਾਹਰ ਦੇਸ਼ ਦਾ ਝੰਡਾ ਤਿਰੰਗਾ ਲਹਿਰਾਉਣਗੇ। ਹੈਦਰਾਬਾਦ ਦੇ ਸੰਸਦ ਮੈਂਬਰ ਓਵੈਸੀ ਨੇ ਕਿਹਾ,''ਜੋ ਵੀ ਐੱਨ.ਆਰ.ਸੀ. ਅਤੇ ਸੀ.ਏ.ਏ. ਵਿਰੁੱਧ ਹਨ, ਉਹ ਆਪਣੇ ਘਰ ਦੇ ਬਾਹਰ ਤਿਰੰਗਾ ਲਹਿਰਾਉਣਗੇ। ਇਸ ਨਾਲ ਭਾਜਪਾ ਨੂੰ ਇਕ ਸੰਦੇਸ਼ ਜਾਵੇਗਾ ਕਿ ਉਨ੍ਹਾਂ ਨੇ ਇਕ ਗਲਤ ਅਤੇ ਕਾਲਾ ਕਾਨੂੰਨ ਬਣਾ ਦਿੱਤਾ ਹੈ।''


DIsha

Content Editor

Related News