ਅੱਤਵਾਦੀਆਂ ਨਾਲ ਲੋਹਾ ਲੈਂਦੇ ਸ਼ਹੀਦ ਹੋਏ ਨਿਸ਼ਾਨ ਸਿੰਘ, CM ਖੱਟੜ ਨੇ ਕੀਤੇ ਵੱਡੇ ਐਲਾਨ

05/19/2022 1:20:08 PM

ਚੰਡੀਗੜ੍ਹ/ਹਰਿਆਣਾ– ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਪਿਛਲੇ ਮਹੀਨੇ ਅੱਤਵਾਦੀਆਂ ਨਾਲ ਮੁਕਾਬਲੇ ’ਚ ਸ਼ਹੀਦ ਹੋਏ ਲਾਂਸ ਨਾਇਕ ਨਿਸ਼ਾਨ ਸਿੰਘ ਦੇ ਨਾਂ ’ਤੇ ਸਿਰਸਾ ਜ਼ਿਲ੍ਹੇ ’ਚ ਉਨ੍ਹਾਂ ਦੇ ਜੱਦੀ ਪਿੰਡ ’ਚ ਇਕ ਸਰਕਾਰੀ ਸਕੂਲ ਦਾ ਨਾਮ ਰੱਖਿਆ ਜਾਵੇਗਾ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਬੁੱਧਵਾਰ ਨੂੰ ਨਿਸ਼ਾਨ ਸਿੰਘ ਦੇ ਭਾਵਦੀਨ ਪਿੰਡ ਸਥਿਤ ਰਿਹਾਇਸ਼ ’ਤੇ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮੁੱਖ ਮੰਤਰੀ ਨਾਲ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਅਤੇ ਸਿਰਸਾ ਦੀ ਸੰਸਦ ਮੈਂਬਰ ਸੁਨੀਤਾ ਦੁੱਗਲ ਵੀ ਮੌਜੂਦ ਰਹੇ। 

ਇਹ ਵੀ ਪੜ੍ਹੋ- ਹਰਿਆਣਾ ਸਰਕਾਰ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ

PunjabKesari

ਖੱਟੜ ਨੇ ਐਲਾਨ ਕੀਤਾ ਕਿ ਭਾਵਦੀਨ ’ਚ ਇਕ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਨਿਸ਼ਾਨ ਸਿੰਘ ਦੇ ਨਾਂ ’ਤੇ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਨਿਯਮ ਮੁਤਾਬਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਸਿੰਘ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਹਮਦਰਦੀ ਜ਼ਾਹਰ ਕਰਦਿਆਂ ਖੱਟੜ ਨੇ ਕਿਹਾ ਕਿ ਹਰਿਆਣਾ ਅਤੇ ਭਾਵਦੀਨ ਨੂੰ ਲਾਂਸ ਨਾਇਕ ਦੀ ਕੁਰਬਾਨੀ ’ਤੇ ਮਾਣ ਹੈ। 

ਇਹ ਵੀ ਪੜ੍ਹੋ: ਪੁਰਾਣੇ ਸਮਿਆਂ ਦੀਆਂ ਯਾਦਾਂ ਹੋਈਆਂ ਤਾਜ਼ਾ, ਬੈਲਗੱਡੀ ’ਤੇ ਸਵਾਰ ਹੋ ਕੇ ‘ਦੁਲਹਨੀਆ’ ਲੈਣ ਪੁੱਜਾ ਲਾੜਾ

PunjabKesari

ਮੁੱਖ ਮੰਤਰੀ ਨੇ ਕਿਹਾ, ‘‘ਨਿਸ਼ਾਨ ਸਿੰਘ ਨੇ ਅੱਤਵਾਦੀਆਂ ਨਾਲ ਲੜਦੇ ਹੋਏ ਬਹਾਦਰੀ ਵਿਖਾਈ। ਅਜਿਹੇ ਵੀਰ ਫ਼ੌਜੀਆਂ ਕਾਰਨ ਹੀ ਅੱਜ ਅਸੀਂ ਆਪਣੇ ਦੇਸ਼ ’ਚ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰਦੇ ਹਾਂ। ਖੱਟੜ ਨੇ ਸਿੰਘ ਦੇ ਦਿਹਾਂਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜਿਸ ਬਹਾਦਰੀ ਨਾਲ ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਉਹ ਸਾਰਿਆਂ ਲਈ ਮਾਣ ਦੀ ਗੱਲ ਹੈ। ਨਿਸ਼ਾਨ ਸਿੰਘ 2013 ’ਚ ਫ਼ੌਜ ’ਚ ਭਰਤੀ ਹੋਏ ਸਨ।

ਇਹ ਵੀ ਪੜ੍ਹੋ- ਆਸਾਮ ’ਚ ਹੜ੍ਹ ਨੇ ਵਧਾਈਆਂ ਮੁਸ਼ਕਲਾਂ, 8 ਲੋਕਾਂ ਦੀ ਮੌਤ, ਕਈ ਲਾਪਤਾ


Tanu

Content Editor

Related News