CM ਖੱਟੜ ਦਾ ਵੱਡਾ ਐਲਾਨ, ਹਰਿਆਣੇ ਦੀਆਂ ਹਾਕੀ ਖਿਡਾਰਣਾਂ ਨੂੰ ਦੇਣਗੇ 50-50 ਲੱਖ ਰੁਪਏ ਦਾ ਇਨਾਮ

08/06/2021 12:37:13 PM

ਹਰਿਆਣਾ: ਭਾਰਤੀ ਮਹਿਲਾ ਹਾਕੀ ਟੀਮ ਇੱਥੇ ਸ਼ੁੱਕਰਵਾਰ ਨੂੰ ਰਿਓ ਓਲੰਪਿਕ 2016 ਦੇ ਸੋਨ ਤਮਗਾ ਜੇਤੂ ਗ੍ਰੇਟ ਬ੍ਰਿਟੇਨ ਤੋਂ ਹਾਰ ਕੇ  ਟੋਕੀਓ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਤੋਂ ਖੁੰਝ ਗਈ। ਇਸ ਮੁਕਾਬਲੇ ਵਿਚ ਭਾਰਤ ਨੂੰ ਗ੍ਰੇਟ ਬ੍ਰਿਟੇਨ ਖ਼ਿਲਾਫ਼ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਰਿਆਣਾ ਸਰਕਾਰ ਨੇ ਹੁਣ ਇਨ੍ਹਾਂ ਮਹਿਲਾ ਹਾਕੀ ਖਿਡਾਰਣਾਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਹਰਿਆਣਾ ਸਰਕਾਰ ਨੇ ਭਾਰਤੀ ਮਹਿਲਾ ਹਾਕੀ ਟੀਮ ਵਿਚ ਸ਼ਾਮਲ ਹਰਿਆਣਾਂ ਦੀਆਂ 9 ਧੀਆਂ ਨੂੰ 50-50 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ: Tokyo Olympics: ਇਨ੍ਹਾਂ ਪੰਜਾਬੀ ਗੱਭਰੂਆਂ ਦੀ ਬਦੌਲਤ 41 ਸਾਲਾਂ ਮਗਰੋਂ ਖ਼ਤਮ ਹੋਇਆ ਹਾਕੀ 'ਚ ਤਮਗੇ ਦਾ ਸੋਕਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟਵੀਟ ਕਰਦੇ ਹੋਏ ਲਿਖਿਆ, ‘ਸਰਕਾਰ ਓਲੰਪਿਕ ਮਹਿਲਾ ਹਾਕ ਟੀਮ ਦੇ 9 ਮੈਂਬਰਾਂ ਨੂੰ 50-50 ਲੱਖ ਰੁਪਏ ਦਾ ਇਨਾਮ ਦੇਵੇਗੀ ਜੋ ਹਰਿਆਣਾ ਤੋਂ ਹਨ। ਮੈਂ ਭਾਰਤ ਟੀਮ ਨੂੰ ਟੋਕੀਓ ਓਲੰਪਿਕ ਵਿਚ ਉਨ੍ਹਾਂ ਦੇ ਪ੍ਰਸ਼ੰਸਾਯੋਗ ਪ੍ਰਦਰਸ਼ਨ ਲਈ ਵਧਾਈ ਦਿੰਦਾ ਹਾਂ।’

ਇਹ ਵੀ ਪੜ੍ਹੋ: ਹੁਣ ਮੱਧ ਪ੍ਰਦੇਸ਼ ਦੀ ਸਰਕਾਰ ਨੇ ਕੀਤਾ ਆਪਣੇ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ, ਦੇਵੇਗੀ 1-1 ਕਰੋੜ ਰੁਪਏ

ਮੈਚ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ ਨੇ ਪੋਡੀਅਮ 'ਤੇ ਆਪਣੀ ਜੀਅ ਜਾਨ ਲਗਾ ਦਿੱਤੀ। ਪਹਿਲੇ ਕੁਆਰਟਰ ਵਿਚ ਦੋਵਾਂ ਪਾਸਿਆਂ ਤੋਂ ਗੋਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਚੰਗੇ ਡਿਫੈਂਸ ਦੇ ਕਾਰਨ, ਕੋਈ ਵੀ ਟੀਮ ਖਾਤਾ ਨਹੀਂ ਖੋਲ੍ਹ ਸਕੀ ਅਤੇ ਪਹਿਲਾ ਕੁਆਰਟਰ ਜ਼ੀਰੋ ਦੇ ਸਕੋਰ ਨਾਲ ਸਮਾਪਤ ਹੋਇਆ। ਫਿਰ ਦੂਜੇ ਕੁਆਰਟਰ ਦੀ ਸ਼ੁਰੂਆਤ ਵਿਚ, ਗ੍ਰੇਟ ਬ੍ਰਿਟੇਨ ਵੱਲੋਂ ਇਕ ਗੋਲ ਕੀਤਾ ਗਿਆ। ਫਾਰਵਰਡ ਰੀਅਰ ਏਲੇਨਾ ਸਿਆਨ ਨੇ 16ਵੇਂ ਮਿੰਟ ਵਿਚ ਮੈਦਾਨੀ ਗੋਲ ਕਰਕੇ ਬ੍ਰਿਟੇਨ ਨੂੰ 1-0 ਦੀ ਬੜ੍ਹਤ ਦਿਵਾਈ। ਦੂਜੇ ਕੁਆਰਟਰ ਦਾ ਦੂਜਾ ਗੋਲ ਵੀ ਗ੍ਰੇਟ ਬ੍ਰਿਟੇਨ ਵੱਲੋਂ ਹੋਇਆ। ਮਿਡਫੀਲਡਰ ਰੌਬਰਟਸਨ ਸਾਰਾ ਨੇ 24ਵੇਂ ਮਿੰਟ ਵਿਚ ਇਹ ਗੋਲ ਕੀਤਾ। 2-0 ਨਾਲ ਪਛੜਨ ਤੋਂ ਬਾਅਦ, ਭਾਰਤੀ ਟੀਮ ਨੇ ਵਾਪਸੀ ਕੀਤੀ ਅਤੇ 25ਵੇਂ, 26ਵੇਂ ਅਤੇ 29ਵੇਂ ਮਿੰਟ ਵਿਚ ਲਗਾਤਾਰ 3 ਗੋਲ ਕੀਤੇ। ਡਿਫੈਂਡਰ ਗੁਰਜੀਤ ਕੌਰ ਨੇ 25ਵੇਂ ਅਤੇ 26ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕੀਤਾ, ਜਦੋਂ ਕਿ ਫਾਰਵਰਡ ਵੰਦਨਾ ਕਟਾਰੀਆ ਨੇ 29ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤਾ। ਇਨ੍ਹਾਂ ਤਿੰਨ ਸ਼ਾਨਦਾਰ ਗੋਲ ਦੇ ਨਾਲ, ਭਾਰਤ ਨੇ ਦੂਜੇ ਕੁਆਰਟਰ ਨੂੰ 3-2 ਦੀ ਮਜ਼ਬੂਤ​ਸਥਿਤੀ ਵਿਚ ਸਮਾਪਤ ਕੀਤਾ। ਫਿਰ ਤੀਜੇ ਕੁਆਰਟਰ ਵਿਚ ਕਪਤਾਨ ਪੀਰਨੇ-ਵੈਬ ਹੋਲੀ ਨੇ 35ਵੇਂ ਮਿੰਟ ਵਿਚ ਸ਼ਾਨਦਾਰ ਗੋਲ ਕਰਕੇ ਗ੍ਰੇਟ ਬ੍ਰਿਟੇਨ ਨੂੰ 3-3 ਨਾਲ ਬਰਾਬਰ ਕਰ ਦਿੱਤਾ। ਮੈਚ ਫਿਰ 47ਵੇਂ ਮਿੰਟ ਤੱਕ ਬਰਾਬਰੀ 'ਤੇ ਰਿਹਾ, ਪਰ ਡਿਫੈਂਡਰ ਬਾਲਸਡੇਨ ਗ੍ਰੇਸ ਨੇ 48ਵੇਂ ਮਿੰਟ ਵਿਚ ਪੈਨਲਟੀ ਕਾਰਨਰ ਤੋਂ ਗੋਲ ਕਰਕੇ ਗ੍ਰੇਟ ਬ੍ਰਿਟੇਨ ਨੂੰ 4-3 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਬਾਕੀ ਬਚੇ ਮੈਚ ਦੇ ਆਖ਼ਰੀ 12 ਮਿੰਟਾਂ ਵਿਚ ਭਾਰਤੀ ਖਿਡਾਰੀਆਂ ਨੇ ਗੋਲ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ ਅਤੇ ਗ੍ਰੇਟ ਬ੍ਰਿਟੇਨ ਨੇ ਮੈਚ 4-3 ਨਾਲ ਜਿੱਤ ਲਿਆ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ: ਭਾਰਤੀ ਪੁਰਸ਼ ਹਾਕੀ ਟੀਮ ਨੇ ਰਚਿਆ ਇਤਿਹਾਸ, 41 ਸਾਲਾਂ ਬਾਅਦ ਜਿੱਤਿਆ ਕਾਂਸੀ ਤਮਗਾ

cherry

This news is Content Editor cherry