ਪਟਾਕਿਆਂ ਦੀ ਪਾਬੰਦੀ ''ਤੇ ਹਰਿਆਣਾ ਸਰਕਾਰ ਦਾ ਯੂ-ਟਰਨ

11/08/2020 6:00:53 PM

ਹਰਿਆਣਾ— ਕੋਰੋਨਾ ਵਾਇਰਸ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਵੇਖਦੇ ਹੋਏ ਕਈ ਸੂਬਿਆਂ 'ਚ ਪਟਾਕਿਆਂ 'ਤੇ ਪਾਬੰਦੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਰਿਆਣਾ 'ਚ ਵੀ ਪਟਾਕਿਆਂ 'ਤੇ ਰੋਕ ਲਾਉਣ ਦੀ ਯੋਜਨਾ ਸੀ। ਹਾਲਾਂਕਿ ਇਸ 'ਤੇ ਯੂ-ਟਰਨ ਲੈਂਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਲੋਕ ਦੋ ਘੰਟੇ ਤੱਕ ਪਟਾਕੇ ਚਲਾ ਸਕਦੇ ਹਨ। ਦਰਅਸਲ ਦਿੱਲੀ ਵਿਚ ਪ੍ਰਦੂਸ਼ਣ ਦੇ ਵੱਧਦੇ ਪੱਧਰ ਨੂੰ ਵੇਖਦਿਆਂ ਅਰਵਿੰਦ ਕੇਜਰੀਵਾਲ ਸਰਕਾਰ ਨੇ ਗ੍ਰੀਨ ਪਟਾਕੇ ਚਲਾਉਣ 'ਤੇ ਵੀ ਪਾਬੰਦੀ ਲਾ ਦਿੱਤੀ ਹੈ। ਕੇਜਰੀਵਾਲ ਦੀ ਪ੍ਰਧਾਨਗੀ ਵਿਚ ਹੋਈ ਉੱਚ ਪੱਧਰੀ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ ਹੈ। 

ਇਹ ਵੀ ਪੜ੍ਹੋ: CM ਕੇਜਰੀਵਾਲ ਨੇ ਕੀਤਾ ਵੱਡਾ ਐਲਾਨ- ਦਿੱਲੀ 'ਚ ਬਿਨਾਂ ਪਟਾਕਿਆਂ ਦੇ ਮਨਾਈ ਜਾਵੇਗੀ ਦੀਵਾਲੀ

ਦੱਸ ਦੇਈਏ ਕਿ ਰਾਜਸਥਾਨ, ਓਡੀਸ਼ਾ, ਦਿੱਲੀ ਸਮੇਤ ਕਈ ਸੂਬਿਆਂ ਨੇ ਪਟਾਕਿਆਂ 'ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਵਿਚ ਵੱਧਦੇ ਪ੍ਰਦੂਸ਼ਣ ਅਤੇ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਨਾਲ ਹੋ ਰਹੇ ਇਜ਼ਾਫੇ ਨੂੰ ਵੇਖਦੇ ਹੋਏ ਪਟਾਕਿਆਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਮੁੱਖ ਮਤੰਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਕਾਲ ਵਿਚ ਵੱਧ ਰਹੇ ਪ੍ਰਦੂਸ਼ਣ ਨੂੰ ਵੇਖਦੇ ਹੋਏ ਇਸ ਵਾਰ ਦੀਵਾਲੀ 'ਤੇ ਕਿਸੇ ਤਰ੍ਹਾਂ ਦੀ ਪਟਾਕੇ ਨਾ ਚਲਾਉਣ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿਚ ਆਪਣਾ ਯੋਗਦਾਨ ਦੇਣ।

ਇਹ ਵੀ ਪੜ੍ਹੋ: NGT ਨੇ ਭੇਜਿਆ ਨੋਟਿਸ, 7 ਤੋਂ 30 ਨਵੰਬਰ ਤੱਕ ਪਟਾਕੇ ਚਲਾਉਣ 'ਤੇ ਪਾਬੰਦੀ

ਇਹ ਵੀ ਪੜ੍ਹੋ: 'ਬਾਬਾ ਕਾ ਢਾਬਾ' ਦੇ ਮਾਲਕ 'ਤੇ ਮਾਣਹਾਨੀ ਦਾ ਦੋਸ਼, ਯੂਟਿਊਬਰ ਵਲੋਂ 3.78 ਲੱਖ ਰੁਪਏ ਦੇਣ ਦਾ ਦਾਅਵਾ

Tanu

This news is Content Editor Tanu