ਡੇਰਾ ਮੁਖੀ ਰਾਮ ਰਹੀਮ ਨੂੰ ਵੱਡਾ ਝਟਕਾ, ਹਰਿਆਣਾ ਸਰਕਾਰ ਨੇ ਖਾਰਿਜ ਕੀਤੀ ਪੈਰੋਲ ਅਰਜੀ

04/24/2020 3:16:15 PM

ਰੋਹਤਕ-ਸੁਨਾਰੀਆ ਜੇਲ 'ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਫਿਰ ਵੱਡਾ ਝਟਕਾ ਲੱਗਾ ਹੈ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਸਰਕਾਰ ਨੇ ਉਸ ਦੀ ਪੈਰੋਲ ਅਰਜੀ ਖਾਰਿਜ ਕਰ ਦਿੱਤੀ ਹੈ। ਦੱਸ ਦੇਈਏ ਕਿ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਨੇ ਪੁੱਤਰ ਨੂੰ 3 ਮਹੀਨਿਆਂ ਦੀ ਪੈਰੋਲ ਦੇਣ ਲਈ ਅਰਜੀ ਦਿੱਤੀ ਸੀ। ਪੈਰੋਲ ਅਰਜੀ 'ਚ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਨੇ ਆਪਣੀ ਬੀਮਾਰੀ ਦਾ ਹਵਾਲਾ ਦਿੱਤਾ ਸੀ ਪਰ ਹਰਿਆਣਾ ਸਰਕਾਰ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਇਹ ਅਰਜੀ ਖਾਰਿਜ ਕਰ ਦਿੱਤੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਡੇਰਾ ਮੁਖੀ ਪੈਰੋਲ ਅਰਜੀ ਖਾਰਿਜ ਕੀਤੀ ਜਾ ਚੁੱਕੀ ਹੈ। 

ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ 'ਚ 25 ਅਗਸਤ 2017 ਤੋਂ ਬੰਦ ਹਨ। 28 ਅਗਸਤ 2017 ਨੂੰ ਜੇਲ 'ਚ ਹੀ ਸੀ.ਬੀ.ਆਈ.ਦੀ ਵਿਸ਼ੇਸ ਅਦਾਲਤ ਲਗਾ ਕੇ ਰਾਮ ਰਹੀਮ ਨੂੰ ਸਾਧਵੀ ਜਬਰ ਜ਼ਨਾਹ ਮਾਮਲੇ 'ਚ 20 ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਸ ਨੂੰ ਪੱਤਰਕਾਰ ਹੱਤਿਆ ਮਾਮਲੇ 'ਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

Iqbalkaur

This news is Content Editor Iqbalkaur