AJL ਜ਼ਮੀਨ ਵੰਡ ਘਪਲਾ: ਸਾਬਕਾ CM ਹੁੱਡਾ ਅਤੇ ਮੋਤੀਲਾਲ ਵੋਰਾ ਨੂੰ ਮਿਲੀ ਅੰਤਰਿਮ ਜ਼ਮਾਨਤ

10/30/2019 11:38:21 AM

ਨਵੀਂ ਦਿੱਲੀ—ਬਹੁਚਰਚਿਤ ਏ. ਜੇ. ਐੱਲ ਪਲਾਂਟ ਵੰਡ ਮਾਮਲੇ 'ਚ ਪੰਚਕੂਲਾ ਦੀ ਵਿਸ਼ੇਸ਼ ਸੀ. ਬੀ. ਆਈ ਅਦਾਲਤ ਨੇ ਅੱਜ ਭਾਵ ਬੁੱਧਵਾਰ ਨੂੰ ਸੁਣਵਾਈ ਕੀਤੀ। ਹੁਣ ਮਾਮਲੇ ਦੀ ਅਗਲੀ ਸੁਣਵਾਈ 6 ਨਵੰਬਰ ਨੂੰ ਹੋਵੇਗੀ। ਅੱਜ ਦੀ ਸੁਣਵਾਈ ਦੌਰਾਨ ਮਾਮਲੇ ਦੇ ਦੋਵਾਂ ਮੁੱਖ ਦੋਸ਼ੀਆਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਏ. ਜੇ. ਐੱਲ. ਹਾਊਸ ਦੇ ਚੇਅਰਮੈਨ ਮੋਤੀ ਲਾਲ ਵੋਰਾ ਨੂੰ ਅਦਾਲਤ ਵੱਲੋਂ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ। ਦੋਵਾਂ ਨੂੰ 5-5 ਲੱਖ ਦੇ ਬੇਲ ਬਾਂਡ 'ਤੇ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ। ਬਚਾਅ ਪੱਖ ਵੱਲੋਂ ਲਗਾਈ ਗਈ ਰੈਗੂਲਰ ਬੇਲ ਐਪਲੀਕੇਸ਼ਨ 'ਤੇ 6 ਨਵੰਬਰ ਨੂੰ ਸੁਣਵਾਈ ਹੋਵੇਗੀ। 6 ਨਵੰਬਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਬਚਾਅ ਪੱਖ ਦੀ ਇਸ ਪਟੀਸ਼ਨ 'ਤੇ ਆਪਣਾ ਜਵਾਬ ਦਾਇਰ ਕਰੇਗੀ। ਦੱਸ ਦੇਈਏ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ ਹੁੱਡਾ ਅੱਜ ਪੰਚਕੂਲਾ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੀ ਸਪੈਸ਼ਲ ਅਦਾਲਤ ਪਹੁੰਚੇ। ਇੱਥੇ ਏ. ਜੇ. ਐੱਲ ਪਲਾਂਟ ਵੰਡ ਅਤੇ ਮਾਨੇਸਰ ਜ਼ਮੀਨ ਘੋਟਾਲਾ ਮਾਮਲੇ 'ਚ ਉਨ੍ਹਾਂ ਦੀ ਪੇਸ਼ੀ ਸੀ। ਭੁਪਿੰਦਰ ਹੁੱਡਾ ਆਪਣੇ ਵਕੀਲਾਂ ਅਤੇ ਕਾਨੂੰਨੀ ਸਲਾਹਕਾਰਾਂ ਨਾਲ ਪੰਚਕੂਲਾ ਪਹੁੰਚੇ।

ਦੱਸਣਯੋਗ ਹੈ ਕਿ ਏ. ਜੇ. ਐੱਲ ਮਾਮਲੇ 'ਚ ਸੀਨੀਅਰ ਕਾਂਗਰਸ ਨੇਤਾ ਮੋਤੀਲਾਲ ਵੋਰਾ ਖਿਲਾਫ ਵੀ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ। ਇਸ ਮਾਮਲੇ 'ਚ ਹੁੱਡਾ 'ਤੇ ਪੰਚਕੂਲਾ ਦੇ ਸੈਕਟਰ-6 'ਚ ਸਥਿਤ ਪਲਾਂਟ-ਸੀ 17 ਦੇ ਵੰਡ ਨਾਲ ਜੁੜਿਆ ਹੈ।

ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਪਹਿਲਾਂ ਹੀ ਇਸ ਜਾਇਦਾਦ ਨੂੰ ਜਬਤ ਕਰ ਚੁੱਕੀ ਹੈ। ਏ. ਜੇ. ਐੱਲ ਨਾਂ ਦੀ ਕੰਪਨੀ ਨੈਸ਼ਨਲ ਹੇਰਾਲਡ ਅਖਬਾਰ ਦਾ ਪ੍ਰਕਾਸ਼ਨ ਕਰਦੀ ਸੀ। ਈ. ਡੀ. ਨੇ ਜਾਂਚ 'ਚ ਪਤਾ ਲੱਗਿਆ ਹੈ ਕਿ ਹੁੱਡਾ ਨੇ ਇਸ ਜ਼ਮੀਨ ਨੂੰ ਫਿਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਵੰਡ ਕੀਤੀ ਦਿੱਤੀ ਸੀ। ਜਾਂਚ ਸਾਲ 2005 'ਚ ਹੋਈ ਇਸ ਵੰਡ ਤੋਂ ਏ. ਜੇ. ਐੱਲ ਨੂੰ ਫਾਇਦਾ ਹੋਇਆ। ਈ. ਡੀ. ਮੁਤਾਬਕ ਜਦੋਂ ਇਸ ਪਲਾਂਟ ਦੀ ਮੁੜ ਵੰਡ ਕੀਤੀ ਗਈ ਤਾਂ ਇਸ ਦਾ ਬਜ਼ਾਰ ਕੀਮਤ 64.93 ਕਰੋੜ ਰੁਪਏ ਸੀ ਜਦਕਿ ਇਸ ਨੂੰ ਹੁੱਡਾ ਨੇ 69.39  ਲੱਖ ਰੁਪਏ 'ਚ ਦਿੱਤਾ ਸੀ।


Iqbalkaur

Content Editor

Related News