ਯਮੁਨਾਨਗਰ ’ਚ ਕਬਾੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਤਿੰਨ ਬੱਚਿਆਂ ਸਮੇਤ 4 ਜ਼ਿੰਦਾ ਸੜੇ

11/25/2021 1:41:20 PM

ਯਮੁਨਾਨਗਰ— ਹਰਿਆਣਾ ਦੇ ਯਮੁਨਾਨਗਰ ਵਿਚ ਮੱਧ ਰਾਤ ਨੂੰ ਇਕ ਕਬਾੜ ਦੇ ਗੋਦਾਮ ’ਚ ਅੱਗ ਲੱਗ ਗਈ। ਇਸ ਘਟਨਾ ’ਚ 3 ਬੱਚਿਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਫਾਇਰ ਵਿਭਾਗ ਦੇ ਇਕ ਅਧਿਕਾਰੀ ਪ੍ਰਮੋਦ ਕੁਮਾਰ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਯਮੁਨਾਨਗਰ ਵਿਚ ਇਕ ਕਬਾੜ ਦੇ ਗੋਦਾਮ ਵਿਚ ਲੱਗਭਗ 1.30 ਵਜੇ ਅੱਗ ਲੱਗ ਗਈ। ਅਸੀਂ ਮੌਕੇ ’ਤੇ ਪਹੁੰਚੇ। ਅੱਗ ਲੱਗਣ ਕਾਰਨ ਧੂੰਆਂ ਕਾਫੀ ਫੈਲ ਗਿਆ, ਬਾਅਦ ਵਿਚ ਅਸੀਂ ਪਿੱਛੋਂ ਗੋਦਾਮ ਦੇ ਅੰਦਰ ਪਹੁੰਚੇ ਅਤੇ 4 ਲਾਸ਼ਾਂ ਬਰਾਮਦ ਕੀਤੀਆਂ। ਸਭ ਤੋਂ ਛੋਟਾ ਬੱਚਾ ਰਸੋਈ ਦੇ ਅੰਦਰ ਸੌਂ ਰਿਹਾ ਸੀ। ਤਿੰਨ ਬੱਚਿਆਂ ਅਤੇ ਇਕ ਵਿਅਕਤੀ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਯਮੁਨਾਨਗਰ ਸ਼ਹਿਰ ਦੇ ਸਿਟੀ ਪਾਰਕ ਨੇੜੇ ਕਬਾੜ ਦੇ ਗੋਦਾਮ ’ਚ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਪਹਿਲੀ ਮੰਜ਼ਲ ’ਤੇ ਬਣੇ ਕਮਰਿਆਂ ਤੱਕ ਪਹੁੰਚ ਗਈ। ਇਸ ’ਚ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ ਇਕ ਮਹਿਲਾ ਗੰਭੀਰ ਰੂਪ ਨਾਲ ਝੁਲਸ ਗਈ। ਲੋਕਾਂ ਦੀ ਚੀਕ-ਪੁਕਾਰ ਸੁਣ ਕੇ ਆਲੇ-ਦੁਆਲੇ ਦੇ ਲੋਕ ਉਠ ਗਏ। ਉਨ੍ਹਾਂ ਨੇ ਫਾਇਰ ਵਿਭਾਗ ਨੂੰ ਸੂਚਨਾ ਦਿੱਤੀ। ਫਾਇਰ ਵਿਭਾਗ ਦੀਆਂ ਕਈ ਗੱਡੀਆਂ ਨੇ ਕਈ ਘੰਟਿਆਂ ਬਾਅਦ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤਕ 4 ਲੋਕਾਂ ਦੀ ਮੌਤ ਹੋ ਚੁੱਕੀ ਸੀ। ਮਹਿਲਾ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

Tanu

This news is Content Editor Tanu