ਕਿਸਾਨ ਦੇ ਪੁੱਤ ਨੇ ਵਧਾਇਆ ਮਾਣ, ਹਵਾਈ ਫ਼ੌਜ ’ਚ ਬਣਿਆ ਪਾਇਲਟ

12/19/2021 4:49:27 PM

ਬਹਾਦੁਰਗੜ੍ਹ (ਪ੍ਰਵੀਣ ਧਨਖੜ)— ਹਰਿਆਣਾ ਦੇ ਬਹਾਦੁਰਗੜ੍ਹ ਦੇ ਸਿੱਧੀਪੁਰ ਪਿੰਡ ਵਿਚ ਇਕ ਕਿਸਾਨ ਦਾ ਪੁੱਤਰ ਸਾਵਨ ਮਾਨ ਹਵਾਈ ਫ਼ੌਜ ਵਿਚ ਪਾਇਲਟ ਬਣਿਆ ਹੈ। ਹੁਣ ਸਾਵਨ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਉਡਾਏਗਾ। ਸਾਲ 2017 ’ਚ ਸਾਵਨ ਦੀ ਚੋਣ ਨੈਸ਼ਨਲ ਡਿਫੈਂਸ ਅਕੈਡਮੀ (ਐੱਨ. ਡੀ. ਏ.) ’ਚ ਹੋਈ ਸੀ। ਸਾਵਨ ਦੀ ਇਸ ਉਪਲੱਬਧੀ ’ਤੇ ਸਿੱਧੀਪੁਰ ਪਿੰਡ ਦੇ ਲੋਕਾਂ ਨੇ ਉਸ ਨੂੰ ਖੁੱਲ੍ਹੀ ਜੀਪ ਵਿਚ ਬੈਠਾ ਕੇ ਪੂਰੇ ਪਿੰਡ ਵਿਚ ਘੁਮਾਇਆ ਅਤੇ ਫੁੱਲਾਂ ਦੇ ਹਾਰ ਪਹਿਨਾ ਕੇ ਉਸ ਦਾ ਜ਼ੋਰਦਾਰ ਸਵਾਗਤ ਕੀਤਾ।

ਇਹ ਵੀ ਪੜ੍ਹੋ : PM ਮੋਦੀ ਨੇ ਗੰਗਾ ਐਕਸਪ੍ਰੈੱਸ ਵੇਅ ਦਾ ਰੱਖਿਆ ਨੀਂਹ ਪੱਥਰ, ਕਿਹਾ- ਯੂ. ਪੀ. ਦੀ ਤਰੱਕੀ ਦਾ ਰਾਹ ਖੁੱਲ੍ਹੇਗਾ

PunjabKesari

ਸਾਵਨ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਪਾਇਲਟ ਬਣਨਾ ਚਾਹੁੰਦਾ ਸੀ ਅਤੇ 26 ਜਨਵਰੀ ਦੀ ਪਰੇਡ ’ਚ ਲੜਾਕੂ ਜਹਾਜ਼ਾਂ ਨੂੰ ਉਡਦੇ ਹੋਏ ਵੇਖ ਕੇ ਉਸ ਨੇ ਵੀ ਪਾਇਲਟ ਬਣਨ ਦਾ ਪੱਕਾ ਇਰਾਦਾ ਕੀਤਾ। ਸਾਵਨ ਦੇ ਪਿਤਾ ਮਨੋਜ ਪਿੰਡ ’ਚ ਹੀ ਖੇਤੀ ਕਰਦੇ ਹਨ ਅਤੇ ਮਾਤਾ ਰੇਖਾ ਘਰੇਲੂ ਔਰਤ ਹੈ। ਸਾਵਨ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਸਖ਼ਤ ਮਿਹਨਤ ਸਦਕਾ ਸਾਡਾ ਪੁੱਤਰ ਇਹ ਮੁਕਾਮ ਹਾਸਲ ਕਰਨ ਵਿਚ ਸਫ਼ਲ ਹੋਇਆ ਹੈ। ਸਾਵਨ ਦੀ ਮਾਤਾ ਜੀ ਨੇ ਕਿਹਾ ਕਿ ਹਰ ਇਕ ਮਾਂ ਨੂੰ ਸਾਵਨ ਵਰਗਾ ਪੁੱਤਰ ਮਿਲਣਾ ਚਾਹੀਦਾ ਹੈ ਕਿਉਂਕਿ ਸਾਵਨ ਨੇ ਹਮੇਸ਼ਾ ਆਪਣੇ ਪਰਿਵਾਰ ਦੇ ਹਾਲਾਤਾਂ ਨੂੰ ਸਮਝ ਕੇ ਸਖ਼ਤ ਮਿਹਨਤ ਕੀਤੀ ਅਤੇ ਪਾਇਲਟ ਬਣਨ ਦਾ ਆਪਣਾ ਸੁਫ਼ਨਾ ਸਾਕਾਰ ਕੀਤਾ।

ਇਹ ਵੀ ਪੜ੍ਹੋ : BJP ਸੰਸਦ ਮੈਂਬਰ ਨੂੰ ਆਇਆ ਗੁੱਸਾ, ਸਟੇਜ ’ਤੇ ਹੀ ਪਹਿਲਵਾਨ ਨੂੰ ਮਾਰਿਆ ਥੱਪੜ, ਵੀਡੀਓ ਵਾਇਰਲ

 

PunjabKesari

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਵਨ ਤੋਂ ਪਿੰਡ ਦੇ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਦੇਸ਼ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਸਾਵਨ ਮਾਨ ਨੇ ਸ਼ਹਿਰ ਦੇ ਪੀ. ਡੀ. ਐੱਮ. ਤੋਂ ਸਕੂਲ ਤੋਂ 12ਵੀਂ ਦੇ ਇਮਤਿਹਾਨ 95 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਸੀ ਅਤੇ ਉਸ ਤੋਂ ਬਾਅਦ ਉਸ ਦੀ ਚੋਣ ਐੱਨ. ਡੀ. ਏ. ਲਈ ਹੋਈ ਸੀ। ਐੱਨ. ਡੀ. ਏ. ਵਿਚ ਵੀ ਸਾਵਨ ਕੁਮਾਰ ਨੇ 165 ਕੈਡੇਟਸ ਵਿਚ ਦੂਜਾ ਰੈਂਕ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ : ਭਰਾ ਨੇ ਭੈਣ ਨਾਲ ਰਚਾਇਆ ਵਿਆਹ, ਵਜ੍ਹਾ ਜਾਣ ਹੋ ਜਾਓਗੇ ਹੈਰਾਨ


Tanu

Content Editor

Related News