ਹਰਿਆਣਾ : 17 ਮਈ ਤੱਕ ਵਧਿਆ ਲਾਕਡਾਊਨ, ਵਿਆਹ-ਅੰਤਿਮ ਸੰਸਕਾਰ 'ਚ 11 ਲੋਕ ਹੀ ਹੋਣਗੇ ਸ਼ਾਮਲ

05/09/2021 10:43:04 PM

ਚੰਡੀਗੜ੍ਹ - ਹਰਿਆਣਾ ਵਿਚ ਲਾਕਡਾਊਨ 17 ਮਈ ਤੱਕ ਵਧਾ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਜਲਦ ਹੋਰ ਸਖਤ ਕਦਮ ਚੁੱਕੇ ਗਏ ਹਨ। ਨਵੇਂ ਆਦੇਸ਼ ਮੁਤਾਬਕ ਹੁਣ ਸੂਬੇ ਵਿਚ ਵਿਆਹ ਅਤੇ ਅੰਤਿਮ ਸੰਸਕਾਰ ਵਿਚ ਸਿਰਫ 11 ਲੋਕਾਂ ਨੂੰ ਵੀ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਖੁੱਲ੍ਹੇ ਵਿਚ ਵਿਆਹ ਸਮਾਰੋਹ 'ਤੇ ਪੂਰੀ ਤਰ੍ਹਾਂ ਰੋਕ ਹੋਵੋਗੀ ਸਿਰਫ ਘਰ ਜਾਂ ਸਿਰਫ ਕੋਰਟ ਵਿਚ ਹੀ ਵਿਆਹ ਕਰਨ ਦੀ ਇਜਾਜ਼ਤ ਹੋਵੇਗੀ। ਬਰਾਤ ਲਿਜਾਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ।

ਹਰਿਆਣਾ ਵਿਚ ਐਤਵਾਰ ਨੂੰ ਬੀਤੇ 24 ਘੰਟਿਆਂ ਦੌਰਾਨ 13,548 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਸ ਦੌਰਾਨ 12,369 ਲੋਕ ਮਹਾਮਾਰੀ ਤੋਂ ਸਿਹਤਯਾਬ ਹੋਏ ਹਨ ਅਤੇ ਉਥੇ ਹੀ ਪਿਛਲੇ 24 ਘੰਟੇ ਵਿਚ 151 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਹਰਿਆਣਾ ਵਿਚ ਕੋਰੋਨਾ ਦੇ ਕੁੱਲ ਮਾਮਲੇ 6,15,897 ਹੋ ਗਏ ਹਨ। ਸੂਬੇ ਵਿਚ ਐਕਟਿਵ ਕੇਸਾਂ ਦੀ ਗਿਣਤੀ 1,16867 ਤੱਕ ਪਹੁੰਚ ਗਈ ਹੈ।

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਆਖਿਆ ਹੈ ਕਿ ਸੂਬੇ ਵਿਚ 10 ਤੋਂ 17 ਮਈ ਤੱਕ ਲਈ ਸੁਰੱਖਿਅਤ ਹਰਿਆਣਾ ਮੁਹਿੰਮ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਕੋਰੋਨਾ ਦੇ ਪ੍ਰਸਾਰ 'ਤੇ ਕਾਬੂ ਪਾਉਣ ਲਈ ਸਖਤ ਕਦਮਾਂ ਦਾ ਪਾਲਣ ਕਰਾਇਆ ਜਾਵੇਗਾ। ਜਲਦ ਹੀ ਇਸ ਸਬੰਧ ਵਿਚ ਆਦੇਸ਼ ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤਾ ਜਾਵੇਗਾ। ਸਰਕਾਰ ਨੇ ਇਸ ਲਾਕਡਾਊਨ ਨੂੰ ਮਹਾਮਾਰੀ ਐਲਰਟ ਸੁਰੱਖਿਅਤ ਹਰਿਆਣਾ ਦਾ ਨਾਂ ਦਿੱਤਾ ਹੈ।

Khushdeep Jassi

This news is Content Editor Khushdeep Jassi