ਹਰਿਆਣਾ ਵਿਧਾਨਸਭਾ ਚੋਣਾਂ: ਕਾਂਗਰਸ ਨੇ ਜਾਰੀ ਕੀਤਾ ਆਪਣਾ ਮੈਨੀਫੈਸਟੋ

10/11/2019 11:50:07 AM

ਚੰਡੀਗੜ੍ਹ—ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਭਾਵ ਸ਼ੁੱਕਰਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਹਰਿਆਣਾ ਕਾਂਗਰਸ ਦੇ ਮੁਖੀ ਗੁਲਾਮ ਨਬੀ ਆਜ਼ਾਦ ਅਤੇ ਸੂਬਾ ਕਾਂਗਰਸ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਦੀ ਮੌਜੂਦਗੀ 'ਚ ਪਾਰਟੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ। ਇਸ ਦੌਰਾਨ ਮੈਨੀਫੈਸਟੋ ਕਮੇਟੀ ਦੀ ਚੇਅਰਮੈਨ ਕਿਰਨ ਚੌਧਰੀ, ਸਾਬਕਾ ਸੀ. ਐੱਮ ਭਪਿੰਦਰ ਹੁੱਡਾ ਅਤੇ ਸਾਬਕਾ ਕੇਂਦਰੀ ਮੰਤਰੀ ਪਵਨ ਬੰਸਲ ਵੀ ਮੌਜੂਦ ਰਹੇ। ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਸ਼ੈਲਜਾ ਨੇ ਕਿਹਾ ਸਮਾਂ ਘੱਟ ਸੀ ਪਰ ਮਿਹਨਤ ਦੇ ਨਾਲ ਮੈਨੀਫੈਸਟੋ ਤਿਆਰ ਕੀਤਾ ਹੈ।

PunjabKesari

ਮੈਨੀਫੈਸਟੋ ਦੀਆਂ ਮੁੱਖ ਗੱਲਾਂ-
-ਹਰ ਜ਼ਿਲੇ 'ਚ ਇੱਕ ਯੂਨੀਵਰਸਿਟੀ ਅਤੇ 1 ਮੈਡੀਕਲ ਕਾਲਜ ਬਣੇਗਾ
-ਮੌਬ ਲਿਚਿੰਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਜਾਣਗੇ
-10ਵੀਂ ਦੇ ਵਿਦਿਆਰਥੀਆਂ ਨੂੰ 12,000 ਅਤੇ 12ਵੀਂ ਦੇ ਵਿਦਿਆਰਥੀਆਂ ਨੂੰ 15,000 ਰੁਪਏ ਵਜ਼ੀਫਾ ਦਿੱਤਾ ਜਾਵੇਗਾ
-ਹਰ ਸਰਕਾਰੀ ਸੰਸਥਾ 'ਚ ਮੁਫਤ ਵਾਈ-ਫਾਈ ਜ਼ੋਨ ਬਣਾਏ ਜਾਣਗੇ
-ਅਧਿਆਪਕ ਭਰਤੀ ਲਈ ਵਿਸ਼ੇਸ਼ ਮੁਹਿੰਮ
-300 ਯੂਨਿਟ ਪ੍ਰਤੀ ਮਹੀਨੇ ਤੱਕ ਬਿਜਲੀ ਫ੍ਰੀ
-300 ਯੁਨਿਟ ਤੋਂ ਜ਼ਿਆਦਾ ਰੇਟ ਅੱਧਾ ਹੋਵੇਗਾ
-ਸਰਕਾਰੀ ਨੌਕਰੀਆਂ 'ਚ ਔਰਤਾਂ 33 ਫੀਸਦੀ ਰਿਜ਼ਰਵੇਸ਼ਨ ਦਿੱਤਾ ਜਾਵੇਗਾ।
-ਹਰਿਆਣਾ ਰੋਡਵੇਜ 'ਚ ਔਰਤਾਂ ਨੂੰ ਫ੍ਰੀ ਯਾਤਰਾ
-ਗਰਭਵਤੀ ਔਰਤਾਂ ਨੂੰ ਬੱਚੇ ਦੇ ਜਨਮ 'ਤੇ 3,500 ਰੁਪਏ ਪ੍ਰਤੀ ਮਹੀਨਾ
-ਪੰਚਾਇਤੀ ਰਾਜ ਸੰਸਥਾਵਾਂ 'ਚ ਔਰਤਾਂ ਨੂੰ 50 ਫੀਸਦੀ ਰਿਜ਼ਰਵੇਸ਼ਨ ਦਿੱਤਾ ਜਾਵੇਗਾ
-ਨਗਰਪਾਲਿਕਾ ਨਗਰ ਪ੍ਰੀਸ਼ਦਾਂ 'ਚ ਔਰਤਾਂ ਨੂੰ 50 ਫੀਸਦੀ ਰਿਜ਼ਰਵੇਸ਼ਨ ਦਿੱਤਾ ਜਾਵੇਗਾ
-ਵਿਧਵਾ ਔਰਤਾਂ  ਅਤੇ ਤਲਾਕਸ਼ੁਦਾ ਔਰਤਾਂ ਨੂੰ 5,100 ਰੁਪਏ ਪ੍ਰਤੀ ਮਹੀਨਾ

ਦੱਸਣਯੋਗ ਹੈ ਕਿ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਲਈ ਇੱਕ ਹੀ ਪੜਾਅ 'ਚ 21 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 24 ਅਕਤੂਬਰ ਨੂੰ ਨਤੀਜੇ ਆਉਣਗੇ।

 


Iqbalkaur

Content Editor

Related News