ਹਰਿਆਣਾ 'ਚ ਪਹਿਲੇ ਕੋਰੋਨਾ ਪੀੜਤ ਮਰੀਜ਼ ਦੀ ਪੁਸ਼ਟੀ, ਸ਼ੱਕੀ ਮਰੀਜ਼ਾਂ ਦੀ ਗਿਣਤੀ 2500 ਤੋਂ ਵਧ

03/17/2020 9:19:13 PM

ਪੰਚਕੁਲਾ (ਉਮੰਗ) —  ਹਰਿਆਣਾ 'ਚ ਕੋਰੋਨਾ ਵਾਇਰਸ ਦੇ ਮਾਮਲੇ 'ਚ ਇਕ ਮਰੀਜ਼ ਦੀ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਉਥੇ ਹੀ ਹਰਿਆਣਾ 'ਚ ਕੋਰੋਨਾ ਵਾਇਰਸ ਦੇ ਸ਼ੱਕੀਆਂ ਦੀ ਗਿਣਤੀ 2500 ਤੋਂ ਪਾਰ ਦੱਸੀ ਜਾ ਰਹੀ ਹੈ। ਦਰਅਸਲ ਹਰਿਆਣਾ ਸਿਹਤ ਵਿਭਾਗ ਨੇ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ 'ਚ ਹਰਿਆਣਾ 'ਚ ਕੋਰੋਨਾ ਵਾਇਰਸ ਦੀ ਸਥਿਤੀ ਦੀ ਪੂਰੀ ਜਾਣਕਾਰੀ ਅੰਕੜਿਆਂ 'ਚ ਦਿਖਾਈ ਗਈ ਹੈ।
ਇਸ ਰਿਪੋਰਟ ਮੁਤਾਬਕ ਹਰਿਆਣਾ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ ਦੀ ਪੁਸ਼ਟੀ ਹੋਈ ਜੋ ਮਰੀਜ਼ ਹਰਿਆਣਾ ਦੇ ਗੁਰੂਗ੍ਰਾਮ ਜ਼ਿਲੇ ਦੀ ਇਕ ਮਹਿਲਾ ਹੈ ਅਤੇ ਉਥੇ ਹੀ ਕਰੀਬ ਢਾਈ ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦਾ ਜ਼ਿਕਰ ਹੈ।


ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੀ ਮਹਿਲਾ ਮਰੀਜ਼ ਗੁਰੂਗ੍ਰਾਮ 'ਚ ਇਕ ਆਈ.ਟੀ. ਕੰਪਨੀ 'ਚ ਕੰਮ ਕਰਦੀ ਹੈ ਜੋ ਕੁਝ ਦਿਨ ਪਹਿਲਾਂ ਮਲੇਸ਼ੀਆ ਤੇ ਇੰਡੋਨੇਸ਼ੀਆ ਤੋਂ ਵਾਪਸ ਭਾਰਤ ਪਰਤੀ ਸੀ। ਮਹਿਲਾ ਨੂੰ ਪਹਿਲਾਂ ਹੋਮ ਆਇਸੋਲੇਸ਼ਨ 'ਚ ਰੱਖਿਆ ਗਿਆ, ਜਿਸ ਤੋਂ ਬਾਅਦ ਉਸ 'ਚ ਕੋਰੋਨਾ ਦੇ ਲੱਛਣ 12 ਮਾਰਚ ਨੂੰ ਵਧਦੇ ਨਜ਼ਰ ਆਏ, ਜਿਸ ਤੋਂ ਬਾਅਦ ਗੁਰੂਗ੍ਰਾਮ ਦੇ ਨਾਗਰਿਕ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਕੰਮ ਕਰਦੀ ਹੈ, ਉਥੇ ਹੀ ਕਰਮਚਾਰੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦੀ ਦਹਿਸ਼ਤ : ਦੇਸ਼ਭਰ 'ਚ 22 ਟਰੇਨਾਂ ਰੱਦ

ਇਹ ਵੀ ਪੜ੍ਹੋ : ਕੋਰੋਨਾ 'ਤੇ ਵੱਡਾ ਫੈਸਲਾ, ਗੁਰੂਗ੍ਰਾਮ ਪ੍ਰਸ਼ਾਸਨ ਨੇ ਕਿਹਾ- ਘਰੋਂ ਕਰੋ ਕੰਮ

Inder Prajapati

This news is Content Editor Inder Prajapati