ਗੁਰਪੁਰਬ ਮੌਕੇ ਹਰਿਆਣਾ ਦੇ CM ਖੱਟੜ ਨੇ ਸ੍ਰੀ ਨਾਡਾ ਸਾਹਿਬ ਵਿਖੇ ਟੇਕਿਆ ਮੱਥਾ

11/27/2023 1:32:25 PM

ਪੰਚਕੂਲਾ (ਵਾਰਤਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸੋਮਵਾਰ ਨੂੰ ਇੱਥੇ ਨਾਡਾ ਸਾਹਿਬ ਸਥਿਤ ਇਤਿਹਾਸਕ ਗੁਰਦੁਆਰੇ 'ਚ ਬਹੁਮੰਜ਼ਿਲਾ ਪਾਰਕਿੰਗ ਦਾ ਉਦਘਾਟਨ ਕੀਤਾ। ਸ਼੍ਰੀ ਖੱਟੜ ਨੇ ਇਸ ਮੌਕੇ ਗੁਰਦੁਆਰੇ 'ਚ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਅਤੇ ਦੇਸ਼ ਤੇ ਪ੍ਰਦੇਸ਼ਵਾਸੀਆਂ ਦੇ ਭਲੇ ਦੀ ਕਾਮਨਾ ਕੀਤੀ ਅਤੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨਾਲ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਮਨੀਕ ਸਿੰਘ ਮਾਨ ਵੀ ਮੌਜੂਦ ਸਨ।

ਮੁੱਖ ਮੰਤਰੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਦੇਸ਼ ਭਰ 'ਚ ਤੀਰਥ ਅਤੇ ਧਾਰਮਿਕ ਸਥਾਨਾਂ ਦੇ ਵਿਕਾਸ ਦੇ ਮਕਸਦ ਨਾਲ ਪ੍ਰਸਾਦ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ਦੇ ਅਧੀਨ ਗੁਰਦੁਆਰਾ ਨਾਡਾ ਸਾਹਿਬ 'ਚ ਬਹੁਮੰਜ਼ਿਲਾ ਪਾਰਕਿੰਗ ਦਾ ਨਿਰਮਾਣ ਕੀਤਾ ਗਿਆ, ਜਿਸ ਦਾ ਨੀਂਹ ਪੱਥਰ 27 ਅਕਤੂਬਰ 2020 ਨੂੰ ਰੱਖਿਆ ਗਿਆ ਸੀ। ਲਗਭਗ 9,500 ਵਰਗ ਮੀਟਰ 'ਤੇ ਬਣੇ ਇਸ ਪਾਰਕਿੰਗ ਦੇ ਨਿਰਮਾਣ 'ਤੇ 12.55 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਈ ਹੈ। ਇਸ 'ਚ ਲਗਭਗ 300 ਵਾਹਨ ਪਾਰਕ ਕੀਤੇ ਜਾ ਸਕਣਗੇ। ਗਰੀਬ ਪਰਿਵਾਰਾਂ ਦੀਆਂ ਧੀਆਂ ਲਈ ਕਾਲਜਾਂ 'ਚ ਮੁਫ਼ਤ ਸਿੱਖਿਆ ਦੇ ਐਲਾਨ ਨੂੰ ਲੈ ਕੇ ਸਵਾਲ 'ਤੇ ਸ਼੍ਰੀ ਖੱਟੜ ਨੇ ਕਿਹਾ ਕਿ ਰਾਜ 'ਚ ਆਰਟਸ, ਸਾਇੰਸ ਅਤੇ ਕਾਮਰਸ ਡਿਗਰੀ ਕਾਲਜਾਂ 'ਚ 1.80 ਰੁਪਏ ਸਾਲਾਨਾ ਆਮਦਨ ਵਾਲੇ ਗਰੀਬ ਪਰਿਵਾਰਾਂ ਦੀਆਂ ਧੀਆਂ ਨੂੰ ਨਿੱਜੀ ਕਾਲਜਾਂ 'ਚ ਵੀ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਇਨ੍ਹਾਂ ਦੀ ਫ਼ੀਸ ਰਾਜ ਸਰਕਾਰ ਵਹਿਨ ਕਰੇਗੀ। ਇਸ ਤੋਂ ਇਲਾਵਾ 1.80 ਲੱਖ ਰੁਪਏ ਤੋਂ ਤਿੰਨ ਲੱਖ ਰੁਪਏ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੀਆਂ ਧੀਆਂ ਦੀ 50 ਫ਼ੀਸਦੀ ਫ਼ੀਸ ਰਾਜ ਸਰਕਾਰ ਵਹਿਨ ਕਰੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha