CID ਮਾਮਲੇ ''ਤੇ ਬੋਲੇ ਵਿਜ-ਕੈਬਨਿਟ ਮੀਟਿੰਗ ਤੋਂ ਬਿਨਾਂ ਨਹੀਂ ਲੈ ਕੇ ਸਕਦੇ ਵਿਭਾਗ

01/09/2020 12:59:41 PM

ਚੰਡੀਗੜ੍ਹ—ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਫਿਰ ਤੋਂ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀ.ਆਈ.ਡੀ) ਮਾਮਲੇ ਨੂੰ ਲੈ ਕੇ ਆਹਮਣੇ ਸਾਹਮਣੇ ਆ ਗਏ ਹਨ। ਮੁੱਖ ਮੰਤਰੀ ਖੱਟੜ ਨੇ ਸੀ.ਆਈ.ਡੀ ਦਾ ਚਾਰਜ ਗ੍ਰਹਿ ਮੰਤਰੀ ਵਿਜ ਤੋਂ ਲੈ ਲਿਆ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਇਸ ਫੈਸਲੇ 'ਤੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਇਹ ਮੁੱਖ ਮੰਤਰੀ ਦਾ ਅਧਿਕਾਰ ਹੈ ਹਾਲਾਂਕਿ ਇਸ ਫੈਸਲੇ 'ਤੇ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਮੁੱਖ ਮੰਤਰੀ ਸਭ ਤੋਂ ਉੱਚੇ ਹਨ ਪਰ ਉਹ ਸੀ.ਆਈ.ਡੀ ਦਾ ਚਾਰਜ ਲੈਣਾ ਚਾਹੁੰਦੇ ਹੈ ਤਾਂ ਲੈ ਸਕਦੇ ਹਨ।

ਗ੍ਰਹਿ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਇਹ ਫੈਸਲਾ ਕੈਬਨਿਟ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਨਾਲ ਸੰਬੰਧਿਤ ਬਿੱਲ ਵਿਧਾਨ ਸਭਾ 'ਚ ਵੀ ਪਾਸ ਕਰਵਾਉਣਾ ਹੋਵੇਗਾ। ਇਸ ਸੰਬੰਧ 'ਚ ਹੁਣ ਤੱਕ ਕੋਈ ਬੈਠਕ ਵੀ ਨਹੀਂ ਹੋਈ ਹੈ। ਇਸ ਲਈ ਸੀ.ਆਈ.ਡੀ ਵਿਭਾਗ ਉਨ੍ਹਾਂ ਦੇ ਕੋਲ ਹੀ ਹੈ। ਇਸ ਮੁੱਦੇ 'ਤੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਜਾ ਰਿਹਾ ਹੈ ਪਰ ਸਰਕਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਇਸ ਫੈਸਲੇ ਨਾਲ ਸੰਬੰਧਿਤ ਬਦਲਾਅ ਦਿਸ ਰਿਹਾ ਹੈ।

Iqbalkaur

This news is Content Editor Iqbalkaur