ਹਰਿਆਣਾ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ, ਰੋਹਤਕ ਦੀ ਕਾਜਲ ਨੇ ਮਾਰੀ ਬਾਜ਼ੀ

06/15/2022 4:56:52 PM

ਭਿਵਾਨੀ- ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਮਾਰਚ-2022 ਵਿਚ ਲਈ ਗਈ ਸੀਨੀਅਰ ਸੈਕੰਡਰੀ (12ਵੀਂ) ਦੀ ਪ੍ਰੀਖਿਆ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਰੈਗੂਲਰ ਪ੍ਰੀਖਿਆਰਥੀਆਂ ਦਾ ਨਤੀਜਾ 87.08 ਫ਼ੀਸਦੀ ਅਤੇ ਸਵੈ-ਪਛਾਣ (self-paced) ਵਾਲੇ ਉਮੀਦਵਾਰਾਂ ਦਾ ਨਤੀਜਾ 73.28 ਫ਼ੀਸਦੀ ਰਿਹਾ। ਮਾਰਚ ਵਿਚ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਬੁੱਧਵਾਰ ਸ਼ਾਮ 5 ਵਜੇ ਤੋਂ ਬੋਰਡ ਦੀ ਅਧਿਕਾਰਤ ਸਾਈਟ https://bseh.org.in 'ਤੇ ਆਪਣਾ ਨਤੀਜਾ ਦੇਖ ਸਕਦੇ ਹਨ।

ਕੇ. ਸੀ. ਐੱਮ ਸੀਨੀਅਰ ਸੈਕੰਡਰੀ ਸਕੂਲ, ਰੋਹਤਕ ਦੇ ਨਿਡਾਨਾ ਦੀ ਵਿਦਿਆਰਥਣ ਕਾਜਲ ਨੇ 500 ਵਿੱਚੋਂ 498 ਅੰਕ ਪ੍ਰਾਪਤ ਕਰਕੇ ਪ੍ਰੀਖਿਆ ਵਿਚ ਪਹਿਲਾ ਸਥਾਨ ਹਾਸਲ ਕੀਤਾ  ਹੈ। ਭਿਵਾਨੀ ਬੋਰਡ ਦੇ ਪ੍ਰਧਾਨ ਡਾ. ਜਗਬੀਰ ਸਿੰਘ ਅਤੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਨਤੀਜੇ ਐਲਾਨ ਕਰਦੇ ਹੋਏ ਦੱਸਿਆ ਕਿ ਤਿੰਨੋਂ ਫੈਕਲਟੀ 'ਚੋਂ ਪਹਿਲੇ ਸਥਾਨ 'ਤੇ ਰਹਿਣ ਵਾਲੀ ਕਾਜਲ ਨੇ 498 ਅੰਕ ਪ੍ਰਾਪਤ ਕੀਤੇ।

ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਮੁਸਕਾਨ ਅਤੇ ਸਾਕਸ਼ੀ ਨੇ 496 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ। ਸ਼ਰੂਤੀ ਅਤੇ ਪੂਨਮ ਤੀਜੇ ਸਥਾਨ ’ਤੇ ਰਹੀਆਂ, ਜਿਨ੍ਹਾਂ ਨੇ 495 ਅੰਕ ਪ੍ਰਾਪਤ ਕੀਤੇ। ਬੋਰਡ ਪ੍ਰਧਾਨ ਨੇ ਦੱਸਿਆ ਕਿ ਸੀਨੀਅਰ ਸੈਕੰਡਰੀ ਦੀ ਪ੍ਰੀਖਿਆ ਵਿਚ 2,45,685 ਉਮੀਦਵਾਰਾਂ ਨੇ ਭਾਗ ਲਿਆ ਸੀ, ਜਿਨ੍ਹਾਂ ਵਿੱਚੋਂ 2,13,949 ਪਾਸ ਹੋਏ ਅਤੇ 23,604 ਉਮੀਦਵਾਰਾਂ ਨੇ ਕੰਪਾਰਟਮੈਂਟ ਆਈ ਹੈ। 

ਜਗਬੀਰ ਸਿੰਘ ਨੇ ਦੱਸਿਆ ਕਿ ਵਿਦਿਆਰਥਣਾਂ ਦੀ ਪਾਸ ਫ਼ੀਸਦੀ 90.51 ਰਹੀ, ਜਦਕਿ 1,28,457 ਵਿਦਿਆਰਥਣਾਂ ਵਿਚੋਂ 1,07,847 ਪਾਸ ਹੋਈਆਂ ਅਤੇ 1,49,11 ਨੇ ਕੰਪਾਰਟਮੈਂਟ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਵਿਦਿਆਰਥੀਆਂ ਦੀ ਪਾਸ ਫ਼ੀਸਦੀ 83.96 ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਵਿਦਿਆਰਥਣਾਂ 06.55  ਦੀ ਪਾਸ ਫ਼ੀਸਦੀ ਲੈ ਕੇ ਮੁੰਡਿਆਂ ਤੋਂ ਅੱਗੇ ਰਹੀਆਂ? 


Tanu

Content Editor

Related News