ਹਰਿਆਣਾ: IAS ਰਾਣੀ ਨਾਗਰ ਨੇ ਦਿੱਤਾ ਅਸਤੀਫਾ

05/04/2020 2:25:58 PM

ਚੰਡੀਗੜ੍ਹ-ਹਰਿਆਣਾ ਕੈਡਰ ਦੀ ਆਈ.ਏ.ਐੱਸ ਰਾਣੀ ਨਾਗਰ ਨੇ ਅੱਜ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਚੀਫ ਸਕੱਤਰ ਨੂੰ ਭੇਜਿਆ। ਸਰਕਾਰ ਤੋਂ ਆਗਿਆ ਮਿਲਣ ਤੋਂ ਬਾਅਦ ਉਹ ਗਾਜੀਆਬਾਦ ਵਾਪਸ ਜਾ ਰਹੀ ਹੈ।

ਦੱਸ ਦੇਈਏ ਕਿ ਲਾਕਡਾਊਨ ਦੌਰਾਨ ਰਾਣੀ ਨੇ ਫੇਸਬੁੱਕ ਪੋਸਟ 'ਤੇ ਅਸਤੀਫਾ ਦੇਣ ਦੀ ਗੱਲ ਕੀਤੀ ਸੀ। ਰਾਣੀ ਨਾਗਰ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਸਵਾਲ ਚੁੱਕ ਰਹੀ ਹੈ। ਉਨ੍ਹਾਂ ਦਾ ਹਰਿਆਣਾ ਦੇ ਹੀ ਆਈ.ਏ.ਐੱਸ ਸੁਨੀਲ ਗੁਲਾਟੀ ਦੇ ਨਾਲ ਅਦਾਲਤੀ ਵਿਵਾਦ ਚੱਲ ਰਿਹਾ ਹੈ। 

ਦੱਸਣਯੋਗ ਹੈ ਕਿ ਰਾਣੀ ਨੇ ਜੂਨ 2018 'ਚ ਪਸ਼ੂ ਪਾਲਣ ਵਿਭਾਗ ਦੇ ਐਡੀਸ਼ਨਲ ਸਕੱਤਰ ਰਹਿੰਦੇ ਹੋਏ ਇਕ ਅਫਸਰ 'ਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਨੂੰ ਲੈ ਕੇ ਉਹ ਸੁਰਖੀਆ 'ਚ ਆਈ ਸੀ। ਜਾਣਕਾਰੀ ਮੁਤਾਬਕ ਰਾਣੀ 14 ਨਵੰਬਰ 2018 ਤੋਂ ਐਡੀਸ਼ਨਲ ਡਾਇਰੈਕਟਰ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ 7 ਮਾਰਚ 2020 ਤੋਂ ਡਾਇਰੈਕਟਰ ਆਰਕਾਈਵ ਦਾ ਅਹੁਦਾ ਸੰਭਾਲ ਰਹੀ ਹੈ। 

ਵੀਡੀਓ ਰਾਹੀਂ ਦੱਸਿਆ ਜਾਨ ਨੂੰ ਖਤਰਾ-
ਆਈ.ਏ.ਐੱਸ ਰਾਣੀ ਨਾਗਰ ਅਤੇ ਉਸ ਦੀ ਭੈਣ ਰੀਮਾ ਨਾਗਰ ਨੇ 17 ਅਪ੍ਰੈਲ 2020 ਨੂੰ ਫੇਸਬੁੱਕ ਵਾਲ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਖੁਦ ਅਤੇ ਭੈਣ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਸੀ। ਰਾਣੀ ਨਾਗਰ ਦਸੰਬਰ 2019 ਤੋਂ ਭੈਣ ਦੇ ਨਾਲ ਚੰਡੀਗੜ੍ਹ ਦੇ ਸੈਕਟਰ-6 ਸਥਿਤ ਯੂਟੀ ਗੈਸਟ ਹਾਊਸ ਦੇ ਕਮਰਾ ਨੰਬਰ 311 'ਚ ਕਿਰਾਏ 'ਤੇ ਰਹਿ ਰਹੀ ਹੈ । 

Iqbalkaur

This news is Content Editor Iqbalkaur