ਹਰਿਆਣਾ ਦੀਆਂ ਧੀਆਂ ਨੇ ਪੇਸ਼ ਕੀਤੀ ਮਿਸਾਲ, ਬਨਵਾਰਾ ਕੱਢ ਕੇ ਤੋੜੀ ਰਿਵਾਇਤ

01/30/2020 5:55:12 PM

ਭਿਵਾਨੀ (ਅਸ਼ੋਕ ਭਾਰਦਵਾਜ)—ਹਰਿਆਣਾ ਦੀ ਧੀਆਂ ਨੇ ਇਕ ਵਾਰ ਫਿਰ ਮਿਸਾਲ ਕਾਇਮ ਕੀਤੀ ਹੈ। ਇੱਥੋ ਦੀਆਂ ਕੰਚਨ ਅਤੇ ਮੋਨਿਕਾ ਨੇ ਆਪਣੇ ਵਿਆਹ 'ਚ ਘੋੜੀ 'ਤੇ ਬਨਵਾਰਾ (ਨਿਕਾਸੀ) ਕੱਢ ਕੇ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ। ਦੱਸ ਦੇਈਏ ਕਿ ਦੋਵਾਂ ਕੁੜੀਆਂ ਦਾ ਵਿਆਹ ਸ਼ੁੱਕਰਵਾਰ ਨੂੰ ਹਿੰਦੂ ਰੀਤੀ ਰਿਵਾਜ ਅਨੁਸਾਰ ਹੋਣ ਵਾਲਾ ਹੈ। ਇਸ ਪਹਿਲ ਕਾਰਨ ਦਾਜ ਪ੍ਰਥਾ ਅਤੇ ਕੰਨਿਆ ਭਰੂਣ ਹੱਤਿਆ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਕੇ 'ਬੇਟੀ ਬਚਾਓ-ਬੇਟੀ ਪੜਾਓ' ਦਾ ਸੁਨੇਹਾ ਦਿੰਦੇ ਹੋਏ ਧੀਆਂ ਨੇ ਘੋੜੇ 'ਤੇ ਬੈਠ ਕੇ ਬਾਣ ਕੱਢੀ। ਲਾੜੀਆਂ ਸਮੇਤ ਪਰਿਵਾਰਿਕ ਮੈਬਰ ਅਤੇ ਹੋਰ ਲੋਕ ਸ਼ਹਿਰ 'ਚ ਡੀ.ਜੇ 'ਤੇ ਨੱਚਦੇ ਨਜ਼ਰ ਆਏ।

PunjabKesari

ਦੱਸਣਯੋਗ ਹੈ ਕਿ ਅਕਸਰ ਇਸ ਤਰ੍ਹਾਂ ਦੇ ਬਨਵਾਰੇ ਮੁੰਡਿਆਂ ਦੇ ਵਿਆਹਾਂ 'ਚ ਕੱਢੇ ਜਾਂਦੇ ਹਨ। ਧੀ ਦੇ ਪਰਿਵਾਰ ਵਾਲਿਆਂ ਦੀ ਸੋਚ ਸਭ ਤੋਂ ਵੱਖਰੀ ਹੈ। ਇਹ ਸੋਚ ਸਮਾਜ ਨੂੰ ਇਕ ਨਵੀਂ ਦਿਸ਼ਾ ਦੇਵੇਗੀ। ਅਜਿਹੀ ਪਹਿਲ ਕਰਨ ਵਾਲਾ ਇਹ ਪਰਿਵਾਰ ਭਿਵਾਨੀ ਦਾ ਪਹਿਲਾ ਪਰਿਵਾਰ ਹੈ।

PunjabKesari

ਇੰਝ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਦੁਲਹਨ ਨੇ ਘੋੜੇ 'ਤੇ ਆਪਣੀ ਨਿਕਾਸੀ ਕੱਢੀ ਹੈ। ਇਸ ਤਰ੍ਹਾਂ ਦੀ ਸਿੱਖਿਆ ਤੋਂ ਹੀ ਸਮਾਜ ਦੀਆਂ ਕੁਰੀਤੀਆਂ ਖਤਮ ਕੀਤੀਆਂ ਜਾ ਸਕਦੀਆਂ ਹਨ। ਮੋਨਿਕਾ ਅਤੇ ਕੰਚਨ ਨੇ ਦੱਸਿਆ ਹੈ ਕਿ ਅੱਜ ਸਾਡਾ ਬਨਵਾਰਾ ਕੱਢ ਰਹੇ ਹਨ। ਸਾਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਸਾਡਾ ਦੋਵਾਂ ਦਾ ਵਿਆਹ ਹੈ। ਸਾਡੇ ਪਰਿਵਾਰ ਨੇ ਸ਼ੁਰੂ ਤੋਂ ਹੀ ਸਾਨੂੰ ਮੁੰਡਿਆਂ ਦੀ ਤਰ੍ਹਾਂ ਰੱਖਿਆ ਹੈ। ਕਿਸੇ ਤਰ੍ਹਾਂ ਦੀ ਕੋਈ ਵੀ ਰੋਕ ਨਹੀਂ ਸੀ। ਲੜਕੀਆਂ ਵੀ ਲੜਕਿਆਂ ਤੋਂ ਪਿੱਛੇ ਨਹੀਂ ਹਨ।

PunjabKesari


Iqbalkaur

Content Editor

Related News