ਹਰਿਆਣਾ ਦੇ ਭਾਜਪਾ ਨੇਤਾ ਜੈ ਭਗਵਾਨ ਸ਼ਰਮਾ ਨੇ ਦਿੱਤਾ ਅਸਤੀਫਾ

11/23/2018 6:29:27 PM

ਕੁਰੂਕਸ਼ੇਤਰ– ਹਰਿਆਣਾ ਭਾਜਪਾ ਵਰਕਿੰਗ ਕਮੇਟੀ ਦੇ ਮੈਂਬਰ ਜੈ ਭਗਵਾਨ ਸ਼ਰਮਾ ਨੇ ਸ਼ੁੱਕਰਵਾਰ ਨੂੰ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਉਹ ਅਗਲੇ ਮਹੀਨੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸਾਬਕਾ ਨੇਤਾ ਅਜੇ ਚੌਟਾਲਾ ਵਲੋਂ ਗਠਿਤ ਕੀਤੇ ਜਾ ਰਹੇ ਨਵੇਂ ਸੰਗਠਨ ’ਚ ਸ਼ਾਮਲ ਹੋਣਗੇ। ਸ਼ਰਮਾ ਨੇ ਇੱਥੇ ਪੱਤਰਕਾਰਾਂ ਨੂੰ ਪੁੱਛਿਆ ਕਿ 2014 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਣ ’ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਨਗਰ ਥਾਨੇਸਰ ਤੋਂ ਟਿਕਟ ਦਿੱਤੀ ਜਾਵੇਗੀ। ‘ਪਾਰਟੀ ਨੇ ਮੇਰੀ ਇੱਛਾ ਵਿਰੁੱਧ ਪੇਹੋਵਾ ਤੋਂ ਚੋਣ ਲੜਨ ਲਈ ਮੈਨੂੰ ਕਿਹਾ। ਚੋਣ ਹਾਰਨ ਤੋਂ ਬਾਅਦ ਭਾਜਪਾ ਸਰਕਾਰ ਨੇ ਨਾ ਸਿਰਫ ਅਣਦੇਖੀ ਕੀਤੀ ਸਗੋਂ ਮੈਨੂੰ ਅਪਮਾਨਿਤ ਵੀ ਕੀਤਾ।’

Inder Prajapati

This news is Content Editor Inder Prajapati