ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵੀਆਂ ਵੋਟਰ ਸੂਚੀਆਂ ਜਾਰੀ, ਜਾਣੋ ਨਵਾਂ ਅੰਕੜਾ

08/28/2019 5:06:07 PM

ਚੰਡੀਗੜ੍ਹ—ਹਰਿਆਣਾ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ 1,82,98,714 ਵੋਟਰ ਆਪਣੀ ਵੋਟ ਦੀ ਵਰਤੋਂ ਕਰ ਸਕਣਗੇ। ਸੂਬੇ ’ਚ ਨਵੇਂ ਸਿਰਿਓ ਪ੍ਰਕਾਸ਼ਿਤ ਵੋਟਰ ਸੂਚੀਆਂ ’ਚ ਵੋਟਰਾਂ ਦਾ ਇਹ ਆਖਰੀ ਅੰਕੜਾ ਸਾਹਮਣੇ ਆਇਆ ਹੈ। ਸੂਬੇ ਦੇ ਮੁੱਖ ਚੋਣ ਕਮਿਸ਼ਨ ਅਧਿਕਾਰੀ ਅਨੁਰਾਗ ਅਗਰਵਾਲ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਵੋਟਰ ਸੂਚੀਆਂ ਦੇ ਵਿਸ਼ੇਸ ਸਮੀਖਿਆ ਮੁਹਿੰਮ ਤਹਿਤ ਸੂਬੇ ’ਚ 2,69,201 ਨਵੇਂ ਵੋਟਰ ਜੁੜੇ ਹਨ ਅਤੇ 47,488 ਵੋਟਰਾਂ ਦੇ ਨਾਂ ਕੱਟੇ ਗਏ ਹਨ। ਇਸ ਪ੍ਰਕਾਰ ਸੂਬੇ ’ਚ ਕੁੱਲ 2,21,713 ਨਵੇਂ ਵੋਟਰ ਜੁੜੇ ਹਨ। ਕੁੱਲ ਵੋਟਰਾਂ ’ਚ 97,30,169 ਪੁਰਸ਼, 84,60,820 ਔਰਤਾਂ ਅਤੇ 239 ਟਰਾਂਸਜੈਂਡਰ ਸਮੇਤ 1,07,486 ਸਰਵਿਸ ਵੋਟਰ ਸ਼ਾਮਲ ਹਨ।

ਇਸ ਤੋਂ ਪਹਿਲਾਂ ਪਿਛਲੇ ਮਹੀਨੇ 15 ਜੁਲਾਈ ਨੂੰ ਪ੍ਰਕਾਸ਼ਿਤ ਵੋਟਰ ਸੂਚੀਆਂ ਦੇ ਅਨੁਸਾਰ ਸੂਬੇ ’ਚ ਵੋਟਰਾਂ ਦੀ ਗਿਣਤੀ 1,79,69,515 ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਕਿਸੇ ਵਿਅਕਤੀ ਨੇ ਆਪਣਾ ਵੋਟਰ ਕਾਰਡ ਨਹੀਂ ਬਣਾਇਆ ਹੈ ਅਤੇ ਇੱਕ ਜਨਵਰੀ 2019 ਨੂੰ ਉਸ ਦੀ ਉਮਰ 18 ਸਾਲ ਹੋ ਗਈ ਸੀ ਤਾਂ ਉਹ ਹੁਣ ਵੀ ਆਪਣਾ ਵੋਟ ਬਣਵਾ ਸਕਦਾ ਹੈ।

Iqbalkaur

This news is Content Editor Iqbalkaur