ਨਹਿਰ ’ਚ ਨਹਾਉਣ ਗਏ ਦੋ ਨੌਜਵਾਨ ਮੁੰਡੇ ਡੁੱਬੇ, ਪੁਲਸ ਅਤੇ ਗੋਤਾਖ਼ੋਰ ਕਰ ਰਹੇ ਭਾਲ

05/06/2021 12:53:07 PM

ਕਰਨਾਲ— ਹਰਿਆਣਾ ਦੇ ਕਰਨਾਲ ਜ਼ਿਲ੍ਹੇ ’ਚ ਮਧੂਬਨ ਨੇੜੇ ਆਵਰਧਨ ਨਹਿਰ ’ਚ ਨਹਾਉਣ ਗਏ 2 ਨੌਜਵਾਨ ਮੁੰਡੇ ਡੁੱਬ ਗਏ। ਦੋਵੇਂ ਮੁੰਡੇ ਕਰਨਾਲ ਦੇ ਦਾਹ ਪਿੰਡ ਦੇ ਰਹਿਣ ਵਾਲੇ ਹਨ ਅਤੇ ਦੋਹਾਂ ਦੀ ਉਮਰ 17 ਤੋਂ 18 ਸਾਲ ਦਰਮਿਆਨ ਹੈ।  ਫ਼ਿਲਹਾਲ ਪੁਲਸ ਅਤੇ ਗੋਤਾਖ਼ੋਰਾਂ ਵਲੋਂ ਦੋਹਾਂ ਮੁੰਡਿਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਦਰਅਸਲ ਆਵਰਧਨ ਨਹਿਰ ’ਚ ਕਈ ਬੱਚੇ ਨਹਾਉਣ ਆਉਂਦੇ ਹਨ। ਬੁੱਧਵਾਰ ਨੂੰ ਕਈ ਬੱਚੇ ਕ੍ਰਿਕਟ ਖੇਡਣ ਦੇ ਬਹਾਨੇ ਦਾਹ ਪਿੰਡ ਤੋਂ ਨਿਕਲੇ ਅਤੇ ਕ੍ਰਿਕਟ ਖੇਡਣ ਤੋਂ ਬਾਅਦ ਨਹਿਰ ’ਚ ਆ ਕੇ ਨਹਾਉਣ ਲੱਗ ਗਏ। ਉਨ੍ਹਾਂ ਨੇ ਲੋਹੇ ਦੀ ਇਕ ਵੱਡੀ ਪਾਈਪ ’ਤੇ ਰੱਸੀ ਬੰਨ੍ਹੀ ਅਤੇ ਨਹਾਉਣਾ ਸ਼ੁਰੂ ਕਰ ਦਿੱਤਾ। ਇਕ ਮੁੰਡਾ ਜਦੋਂ ਨਹਾਉਣ ਲਈ ਨਹਿਰ ਵਿਚ ਗਿਆ ਅਤੇ ਉਸ ਤੋਂ ਰੱਸੀ ਛੁੱਟ ਗਈ ਤਾਂ ਦੂਜਾ ਮੁੰਡਾ ਉਸ ਨੂੰ ਬਚਾਉਣ ਲਈ ਨਹਿਰ ’ਚ ਉਤਰਿਆ ਪਰ ਦੋਵੇਂ ਮੁੰਡੇ ਦੀਪਕ ਅਤੇ ਹਿਮਾਂਸ਼ੂ ਨਹਿਰ ’ਚ ਡੁੱਬ ਗਏ। 

ਫਿਲਹਾਲ ਪੁਲਸ ਅਤੇ ਗੋਤਾਖ਼ੋਰ ਦੋਵੇਂ ਹੀ ਨੌਜਵਾਨ ਮੁੰਡਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਓਧਰ ਪ੍ਰਸ਼ਾਸਨ ਲਗਾਤਾਰ ਲੋਕਾਂ ਨੂੰ ਅਪੀਲ ਵੀ ਕਰਦਾ ਹੈ ਕਿ ਗਰਮੀਆਂ ਦੇ ਦਿਨਾ ਵਿਚ ਬੱਚੇ ਨਹਿਰ ’ਚ ਨਹਾਉਣ ਨਾ ਆਓ ਕਿਉਂਕਿ ਉਸ ਨਾਲ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ। ਉਨ੍ਹਾਂ ਹਾਦਸਿਆਂ ਵਿਚ ਮੌਤ ਵੀ ਹੋ ਜਾਂਦੀ ਹੈ।

Tanu

This news is Content Editor Tanu