ਨਿੱਕੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲੇ ਹਰਸ਼ਿਤ ਨੇ ਲਾ ਦਿੱਤੀ ਮੈਡਲਾਂ ਦੀ ਝੜੀ, DSP ਨੇ ਕੀਤਾ ਸਨਮਾਨਤ

11/22/2021 1:40:18 PM

ਭਿਵਾਨੀ— ਹਰਿਆਣਾ ਦੇ ਭਿਵਾਨੀ ਦੇ ਪਿੰਡ ਸੂਈ ਦੇ ਰਹਿਣ ਵਾਲੇ ਹਰਸ਼ਿਤ ਨੇ ਛੋਟੀ ਉਮਰ ਵਿਚ ਹੀ ਮੈਡਲਾਂ ਦੀ ਝੜੀ ਲਾ ਦਿੱਤੀ, ਜਿਸ ਵਿਚ ’ਚ ਜ਼ਿਆਦਾਤਰ ਸੋਨ ਤਮਗੇ ਹਨ। ਹਰਸ਼ਿਤ ਕਰਾਟੇ ਦਾ ਖਿਡਾਰੀ ਹੈ ਅਤੇ ਉਹ ਆਪਣੇ ਪਿਤਾ ਪ੍ਰਵੀਣ ਗਹਿਲੋਤ ਦੀ ਦੇਖ-ਰੇਖ ਵਿਚ ਹੀ ਕਰਾਟੇ ਸਿੱਖ ਰਿਹਾ ਹੈ। ਪ੍ਰਵੀਣ ਵੀ ਆਪਣੇ ਪੁੱਤਰ ਦੀ ਉਪਲੱਬਧੀ ਤੋਂ ਕਾਫੀ ਖੁਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਹਰਸ਼ਿਤ ਉਸੇ ਸੂਈ ਪਿੰਡ ਦਾ ਵਾਸੀ ਹੈ, ਜਿੱਥੇ ਹਾਲ ਹੀ ’ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਵੈ-ਪ੍ਰੇਰਿਤ ਆਦਰਸ਼ ਪਿੰਡ ਨੂੰ ਵੇਖਣ ਲਈ ਆਏ ਸਨ।

ਹਰਸ਼ਿਤ ਦੀ ਗੱਲ ਕਰੀਏ ਤਾਂ ਉਹ ਸਬ-ਜੂਨੀਅਰ ਵਿਚ ਹੁਣ ਤੱਕ 19 ਮੈਚ ਖੇਡ ਚੁੱਕਾ ਹੈ ਪਰ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਹਰਸ਼ਿਤ ਅੱਜ ਤੱਕ ਕੋਈ ਵੀ ਮੈਚ ਹਾਰਿਆ ਨਹੀਂ ਹੈ। ਹਰਸ਼ਿਤ ਨੇ ਹੁਣ ਤੱਕ 14 ਸੋਨ, 2 ਸਿਲਵਰ ਅਤੇ 2 ਕਾਂਸੇ ਦੇ ਤਮਗੇ ਜਿੱਤੇ ਹਨ। ਹੁਣ ਹਰਸ਼ਿਤ 26 ਤੋਂ 28 ਤੱਕ ਹੋਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ’ਚ ਹਰਿਆਣਾ ਵਲੋਂ ਚੁਣਿਆ ਗਿਆ ਹੈ। ਹਰਸ਼ਿਤ ਅਤੇ ਉਨ੍ਹਾਂ ਦੇ ਪਿਤਾ ਤੇ ਕੋਚ ਦਾ ਕਹਿਣਾ ਹੈ ਕਿ ਉਹ ਇਕ ਦਿਨ ਓਲੰਪਿਕ ’ਚ ਦੇਸ਼ ਨੂੰ ਸੋਨ ਤਮਗਾ ਦਿਵਾਏਗਾ, ਉਸ ਦਾ ਮਕਸਦ ਵੀ ਇਹ ਹੀ ਹੈ।

ਓਧਰ ਡੀ. ਐੱਸ. ਪੀ. ਦਲੀਪ ਕੁਮਾਰ ਨੇ ਵੀ ਹਰਸ਼ਿਤ ਨੂੰ ਸਨਮਾਨਤ ਕੀਤਾ ਅਤੇ ਕਿਹਾ ਕਿ ਹਰਸ਼ਿਤ ਤੋਂ ਪੂਰੀ ਉਮੀਦ ਹੈ ਕਿ ਉਹ ਦੇਸ਼ ਨੂੰ ਤਮਗਾ ਦਿਵਾਏ। ਉਨ੍ਹਾਂ ਨੇ ਕਿਹਾ ਕਿ ਅੱਜ ਤੱਕ ਹਰਸ਼ਿਤ 19 ਮੁਕਾਬਲਿਆਂ ’ਚ ਖੇਡਿਆ ਅਤੇ 19 ’ਚ ਹੀ ਤਮਗੇ ਜਿੱਤੇ ਹਨ। ਅੱਜ ਹਰਿਆਣਾ ਦੇ ਹਰਸ਼ਿਤ ਦੀ ਹਰ ਥਾਂ ਨਾਮ ਚਮਕਾਇਆ ਹੈ। 

Tanu

This news is Content Editor Tanu