ਹਰਿਆਣਾ ''ਚ ਮੁੜ ਸਾਹਮਣੇ ਆਇਆ ''ਲਵ ਜੇਹਾਦ'' ਦਾ ਮਾਮਲਾ, 21 ਦਿਨਾਂ ਤੋਂ ਲਾਪਤਾ 16 ਸਾਲਾ ਕੁੜੀ

11/02/2020 6:28:56 PM

ਰੇਵਾੜੀ— ਹਰਿਆਣਾ 'ਚ ਆਏ ਦਿਨ ਲਵ ਜੇਹਾਦ ਦੇ ਮਾਮਲੇ ਸਾਹਮਣੇ ਆ ਰਹੇ ਹਨ। ਫਰੀਦਾਬਾਦ ਦੇ ਬਲੱਭਗੜ੍ਹ 'ਚ ਹਾਲ ਹੀ 'ਚ ਲਵ ਜੇਹਾਦ ਦਾ ਇਕ ਮਾਮਲਾ ਸਾਹਮਣੇ ਆਇਆ ਸੀ। ਇੱਥੇ 26 ਅਕਤੂਬਰ 2020 ਨੂੰ ਮੁਸਲਿਮ ਨੌਜਵਾਨ ਨੇ ਵਿਆਹ ਤੋਂ ਇਨਕਾਰ ਕਰਨ 'ਤੇ ਨਿਕਿਤਾ ਤੋਮਰ ਨਾਂ ਦੀ 21 ਸਾਲਾ ਕੁੜੀ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਲੋਕਾਂ 'ਚ ਰੋਹ ਹੈ ਅਤੇ ਇਹ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਕਿ ਇਸ ਦਰਮਿਆਨ ਸੂਬੇ ਤੋਂ ਇਕ ਹੋਰ ਲਵ ਜੇਹਾਦ ਦਾ ਮਾਮਲਾ ਸਾਹਮਣੇ ਆਇਆ ਹੈ। ਰਹਿਆਣਾ ਦੇ ਰੇਵਾੜੀ ਵਿਚ ਇਕ 16 ਸਾਲ ਦੀ ਕੁੜੀ ਪਿਛਲੇ 21 ਦਿਨਾਂ ਤੋਂ ਲਾਪਤਾ ਹੈ। ਕੁੜੀ ਦੇ ਪਰਿਵਾਰ ਦਾ ਦੋਸ਼ ਹੈ ਕਿ ਇਕ ਮੁਸਲਿਮ ਨੌਜਵਾਨ ਉਨ੍ਹਾਂ ਦੀ ਧੀ ਨੂੰ ਕਿਤੇ ਲੈ ਗਿਆ ਹੈ। 


ਇਹ ਵੀ ਪੜ੍ਹੋ: ਨਿਕਿਤਾ ਕਤਲਕਾਂਡ: 'ਮਹਾਪੰਚਾਇਤ' ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਕੀਤਾ ਪਥਰਾਅ, ਹਾਈਵੇਅ ਜਾਮ

ਓਧਰ ਕੁੜੀ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਮੇਰੀ 16 ਸਾਲ ਦੀ ਧੀ 11 ਅਕਤੂਬਰ ਤੋਂ ਲਾਪਤਾ ਹੈ। ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਇਕ ਜੇ. ਸੀ. ਬੀ. ਡਰਾਈਵਰ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ। ਕੁੜੀ ਨਾਲ ਹੀ ਉਸ ਦੇ ਪਰਿਵਾਰ ਲਈ ਕੰਮ ਕਰਨ ਵਾਲਾ ਇਕ ਮੁੰਡਾ ਵੀ ਲਾਪਤਾ ਹੈ, ਜੋ ਮੁਸਲਿਮ ਭਾਈਚਾਰੇ ਤੋਂ ਹੈ ਅਤੇ ਜੇ. ਸੀ. ਬੀ. ਡਰਾਈਵਰ ਹੈ। ਕੁੜੀ ਨੂੰ ਲੱਭਣ ਲਈ ਪੁਲਸ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ: ਵਿਜ ਬੋਲੇ- ਹਰਿਆਣਾ 'ਚ 'ਲਵ ਜੇਹਾਦ' ਖ਼ਿਲਾਫ਼ ਕਾਨੂੰਨ ਬਣਾਉਣ 'ਤੇ ਹੋ ਰਿਹੈ ਵਿਚਾਰ

ਮਾਮਲੇ 'ਚ ਖੋਲ ਪੁਲਸ ਸਟੇਸ਼ਨ ਦੇ ਇੰਚਾਰਜ ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਇਕ ਨਾਬਾਲਗ ਕੁੜੀ 11 ਅਕਤੂਬਰ ਤੋਂ ਲਾਪਤਾ ਹੈ। ਇਕ ਮੁੰਡਾ ਵੀ ਲਾਪਤਾ ਹੈ, ਜੋ ਲਾਪਤਾ ਕੁੜੀ ਦੇ ਪਰਿਵਾਰ ਦੇ ਇੱਥੇ ਕੰਮ ਕਰਦਾ ਹੈ। ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਕੁੜੀ ਨੂੰ ਲੱਭਣ ਲਈ ਕਈ ਥਾਂ ਛਾਪੇਮਾਰੀ ਕੀਤੀ ਹੈ। ਇਕ ਵਾਰ ਕੁੜੀ ਦਾ ਪਤਾ ਲੱਗ ਜਾਵੇਗ, ਫਿਰ ਸਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ। ਹਾਲਾਂਕਿ ਹਰਿਆਣਾ ਸਰਕਾਰ ਲਵ ਜੇਹਾਦ ਖ਼ਿਲਾਫ ਕਾਨੂੰਨ ਬਣਾਉਣ 'ਤੇ ਵਿਚਾਰ ਕਰ ਰਹੀ ਹੈ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਲਵ ਜੇਹਾਦ ਨੂੰ ਰੋਕਣ ਲਈ ਕਾਨੂੰਨ ਬਣਾਉਣ 'ਤੇ ਵਿਚਾਰ ਦੀ ਗੱਲ ਆਖੀ ਹੈ।

ਇਹ ਵੀ ਪੜ੍ਹੋ: 'ਬੁੰਦੇਲੀ ਸਮਾਜ ਸੰਗਠਨ' ਨੇ ਪੀ. ਐੱਮ. ਮੋਦੀ ਨੂੰ ਖੂਨ ਨਾਲ ਲਿਖੀ ਚਿੱਠੀ, ਇਹ ਸੀ ਵਜ੍ਹਾ

Tanu

This news is Content Editor Tanu