ਹਰਿਆਣਾ ਦੋਹਰਾ ਕਤਲਕਾਂਡ: ਭਰਾ ਹੀ ਨਿਕਲਿਆ ਕਤਲ ਦਾ ਮਾਸਟਰਮਾਈਂਡ

08/19/2020 6:26:43 PM

ਫਰੀਦਾਬਾਦ— ਬੀਤੇ ਦਿਨੀਂ ਹਰਿਆਣਾ ਦੇ ਜ਼ਿਲ੍ਹੇ ਫਰੀਦਾਬਾਦ ਦੇ ਜਸਾਨਾ ਪਿੰਡ 'ਚ ਵਾਪਰੇ ਦੋਹਰੇ ਕਤਲਕਾਂਡ ਨੇ ਨਵਾਂ ਮੋੜ ਲੈ ਲਿਆ ਹੈ। ਪੁਲਸ ਦੀ ਪੁੱਛ-ਗਿੱਛ 'ਚ ਸਾਹਮਣੇ ਆਇਆ ਹੈ ਕਿ ਮੋਨਿਕਾ ਦਾ ਭਰਾ ਹੀ ਕਤਲ ਦਾ ਮਾਸਟਰਮਾਈਂਡ ਸੀ। ਮੋਨਿਕਾ ਦੇ ਭਰਾ ਬ੍ਰਹਮਜੀਤ ਨੇ ਹੀ ਆਪਣੀ ਭੈਣ ਅਤੇ ਜੀਜਾ ਦਾ ਕਤਲ ਕਰਵਾਇਆ ਸੀ। 14 ਅਗਸਤ ਨੂੰ ਫੜੇ ਗਏ 4 ਦੋਸ਼ੀਆਂ ਤੋਂ ਪੁੱਛ-ਗਿੱਛ ਦੌਰਾਨ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ। ਦੋਸ਼ੀਆਂ ਨੇ ਦੱਸਿਆ ਕਿ ਇਸ ਦੋਹਰੇ ਕਤਲ ਦੀ ਸਾਜਿਸ਼ ਮੋਨਿਕਾ ਦੇ ਭਰਾ ਬ੍ਰਹਮਜੀਤ ਨੇ ਰਚੀ ਸੀ। ਦੋਸ਼ੀ ਬ੍ਰਹਮਜੀਤ ਨੂੰ ਉਸ ਦੇ ਪਿੰਡ ਜਸਾਨਾ ਤੋਂ ਪੁਲਸ ਨੇ ਬੀਤੇ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਹਰਿਆਣਾ 'ਚ ਵੱਡੀ ਵਾਰਦਾਤ: ਜੋੜੇ ਦੇ ਹੱਥ-ਪੈਰ ਬੰਨ੍ਹ ਕੇ ਗੋਲੀਆਂ ਮਾਰ ਕੀਤਾ ਕਤਲ

PunjabKesari

ਪੁੱਛ-ਗਿੱਛ ਦੌਰਾਨ ਮੋਨਿਕਾ ਦੇ ਭਰਾ ਬ੍ਰਹਮਜੀਤ ਨੇ ਆਪਣਾ ਜ਼ੁਰਮ ਕਬੂਲ ਕਰਦਿਆਂ ਕਿਹਾ ਕਿ ਉਸ ਦੇ ਜੀਜਾ ਮ੍ਰਿਤਕ ਸੁਖਬੀਰ ਕੋਲ ਉਸ ਦੀ ਪਤਨੀ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਸਨ, ਜਿਸ ਦੇ ਚੱਲਦਿਆਂ ਘਰ 'ਚ ਕਲੇਸ਼ ਵੀ ਹੋਇਆ ਸੀ। ਕਲੇਸ਼ ਤੋਂ ਤੰਗ ਆ ਕੇ ਉਸ ਨੇ ਆਪਣੇ ਸਾਲੇ ਵਿਸ਼ਨੂੰ ਨਾਲ ਮਿਲ ਕੇ ਆਪਣੇ ਜੀਜਾ ਅਤੇ ਭੈਣ ਦੇ ਕਤਲ ਦੀ ਸਾਜਿਸ਼ ਰਚੀ। ਫਰੀਦਾਬਾਦ ਪੁਲਸ ਨੇ ਬ੍ਰਹਮਜੀਤ ਦੇ ਸਾਲੇ ਵਿਸ਼ਨੂੰ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਸ ਨੇ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੀਦਾਬਾਦ ਪੁਲਸ ਨੇ ਕਤਲ 'ਚ ਇਸਤੇਮਾਲ ਕੀਤੀ ਪਿਸਤੌਲ, ਇਕ ਜ਼ਿੰਦਾ ਕਾਰਤੂਸ ਅਤੇ ਇਕ ਚੋਰੀ ਦੀ ਮੋਟਰਸਾਈਕਲ ਮੇਰਠ ਸ਼ਹਿਰ ਨੇੜਿਓਂ ਝਾੜੀਆਂ 'ਚੋਂ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਬਰਾਮਦ ਕੀਤੀਆਂ ਹਨ। 

ਇਹ ਵੀ ਪੜ੍ਹੋ: ਹਰਿਆਣਾ 'ਚ ਜੋੜੇ ਦਾ ਕਤਲ ਕੇਸ: ਖ਼ੌਫਨਾਕ ਸਨ ਉਹ 41 ਮਿੰਟ, ਕਾਤਲਾਂ ਨਾਲ ਜੂਝਦੇ ਰਹੇ ਪਤੀ-ਪਤਨੀ

ਬ੍ਰਹਮਜੀਤ ਦੇ ਸਾਲੇ ਵਿਸ਼ਨੂੰ ਨੇ ਵਾਰਦਾਤ ਦੇ 15 ਦਿਨ ਪਹਿਲਾਂ ਹੀ ਵਾਰਦਾਤ 'ਚ ਇਸਤੇਮਾਲ ਕੀਤਾ ਗਿਆ ਅਸਲਾ ਆਪਣੇ ਜੀਜਾ ਬ੍ਰਹਮਜੀਤ ਨੂੰ ਲਿਆ ਕੇ ਦਿੱਤਾ ਸੀ। ਵਾਰਦਾਤ ਵਾਲੇ ਦਿਨ ਬ੍ਰਹਮਜੀਤ ਨੇ ਇਹ ਅਸਲਾ ਵਾਪਸ ਵਿਸ਼ਨੂੰ ਨੂੰ ਦੇ ਦਿੱਤਾ। ਪੁੱਛ-ਗਿੱਛ ਦੌਰਾਨ ਮੁੱਖ ਦੋਸ਼ੀ ਵਿਸ਼ਨੂੰ ਨੇ ਦੱਸਿਆ ਕਿ ਉਸ ਦੀ ਭੈਣ ਦੀਆਂ ਕੁਝ ਤਸਵੀਰਾਂ ਮ੍ਰਿਤਕ ਸੁਖਬੀਰ ਕੋਲ ਸਨ। ਜਿਸ ਨੂੰ ਲੈ ਕੇ ਸੁਖਬੀਰ, ਉਸ ਦੀ ਭੈਣ (ਮੋਨਿਕਾ ਦੀ ਭਰਜਾਈ) ਨੂੰ ਬਲੈਕਮੇਲ ਕਰ ਰਿਹਾ ਸੀ। ਜਿਸ ਕਾਰਨ 11 ਅਗਸਤ ਨੂੰ ਮੋਨਿਕਾ ਅਤੇ ਉਸ ਦੇ ਪਤੀ ਸੁਖਬੀਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।


Tanu

Content Editor

Related News