ਕਰੰਟ ਲੱਗਣ ਕਾਰਨ ਇਕ ਹੀ ਪਰਿਵਾਰ ਦੇ 5 ਜੀਅ ਝੁਲਸੇ, 2 ਦੀ ਮੌਤ

10/23/2023 5:54:53 PM

ਹਾਂਸੀ (ਸੰਦੀਪ ਸੈਨੀ)- ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਮੁੰਢਾਲ ਖੁਰਦ ਪਿੰਡ 'ਚ ਐਤਵਾਰ ਸ਼ਾਮ ਕਰੀਬ 6 ਵਜੇ ਕਰੰਟ ਲੱਗਣ ਨਾਲ ਇਕ ਹੀ ਪਰਿਵਾਰ ਦੇ 5 ਲੋਕ ਝੁਲਸ ਗਏ। ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ ਅਤੇ 3 ਗੰਭੀਰ ਰੂਪ ਨਾਲ ਝੁਲਸ ਗਏ, ਜੋ ਹਾਂਸੀ ਦੇ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। 

ਇਹ ਵੀ ਪੜ੍ਹੋ-  ਕਸ਼ਮੀਰ 'ਚ ਰਹਿ ਰਹੀਆਂ ਪਾਕਿ ਮੂਲ ਦੀਆਂ ਔਰਤਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ, ਸਤਾਉਣ ਲੱਗਾ ਇਹ ਡਰ

ਸਿਵਲ ਹਸਪਤਾਲ ਵਿਚ ਮੌਜੂਦ ਸੋਮਬੀਰ ਨੇ ਦੱਸਿਆ ਕਿ ਉਸ ਦੇ ਚਾਚੇ ਜੋਗਿੰਦਰ ਅਤੇ ਸ਼ਿਆਮ ਪਿੰਡ 'ਚ ਆਪਣਾ ਘਰ ਬਣਾ ਰਹੇ ਸਨ। ਲੈਂਟਰ ਦਾ ਕੰਮ ਪਰਿਵਾਰ ਦੇ ਲੋਕਾਂ ਵਲੋਂ ਕਰਵਾਇਆ ਗਿਆ। ਲੈਂਟਰ ਦਾ ਕੰਮ ਪੂਰਾ ਹੋਣ ਤੋਂ ਬਾਅਦ ਸਾਰੇ ਮਜ਼ਦੂਰ ਲੈਂਟਰ ’ਤੇ ਖੜ੍ਹੇ ਸਨ। ਕਰੀਬ 11000 ਵਾਟ ਦੀ ਬਿਜਲੀ ਦੀ ਤਾਰ ਕਾਫੀ ਨੇੜੇ ਸੀ ਅਤੇ ਇਹ ਛੱਤ ਦੇ ਸੰਪਰਕ ਵਿਚ ਆ ਗਈ। ਲੈਂਟਰ ਗਿੱਲਾ ਹੋਣ ਕਾਰਨ ਉਸ 'ਚੋਂ ਬਿਜਲੀ ਦਾ ਕਰੰਟ ਲੰਘ ਗਿਆ ਅਤੇ ਜ਼ੋਰਦਾਰ ਧਮਾਕਾ ਹੋ ਗਿਆ। 

ਇਹ ਵੀ ਪੜ੍ਹੋ- ਸਿਆਚਿਨ 'ਚ ਪਹਿਲੇ ਅਗਨੀਵੀਰ ਦੀ ਸ਼ਹਾਦਤ, ਫ਼ੌਜ ਨੇ ਕਿਹਾ- ਅਕਸ਼ੈ ਦੀ ਕੁਰਬਾਨੀ ਨੂੰ ਸਲਾਮ

ਇਸ ਹਾਦਸੇ ਵਿਚ ਪਰਿਵਾਰ ਦੇ 5 ਜੀਅ ਬੁਰੀ ਤਰ੍ਹਾਂ ਝੁਲਸ ਗਏ। ਕਰੰਟ ਲੱਗਣ ਨਾਲ 22 ਸਾਲਾ ਰਵੀ ਅਤੇ 30 ਸਾਲਾ ਅਮਿਤ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। 24 ਸਾਲਾ ਅਜੈ, 20 ਸਾਲਾ ਨਵੀਨ ਅਤੇ 45 ਸਾਲਾ ਜੋਗਿੰਦਰ ਗੰਭੀਰ ਰੂਪ ਨਾਲ ਝੁਲਸ ਗਏ। ਝੁਲਸੇ ਪਰਿਵਾਰਕ ਮੈਂਬਰਾਂ ਨੂੰ ਹਾਂਸੀ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu