ਪਿਆਜ਼ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਜਨਤਾ ਨੂੰ ਹਰਸਿਮਰਤ ਕੌਰ ਬਾਦਲ ਨੇ ਦਿੱਤਾ ਇਹ ਸੁਝਾਅ

08/24/2015 3:28:36 PM


ਨਵੀਂ ਦਿੱਲੀ— ਪਿਆਜ਼ ਦੀਆਂ ਆਸਮਾਨ ਨੂੰ ਛੂਹ ਰਹੀਆਂ ਕੀਮਤਾਂ ਦਰਮਿਆਨ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਿਆਜ਼ ਦੀਆਂ ਕੀਮਤਾਂ ਵਾਰ-ਵਾਰ ਵਧਣ ਦੇ ਹਲਾਤਾਂ ਨਾਲ ਨਜਿੱਠਣ ਲਈ ਇਸ ਦੇ ਚੂਰਨ ਅਤੇ ਪੇਸਟ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪਿਆਜ਼ ਦਾ ਭਾਅ ਘੱਟ ਹੁੰਦਾ ਹੈ ਤਾਂ ਇਸ ਦਾ ਪਾਊਡਰ ਅਤੇ ਪੇਸਟ ਬਣਾ ਕੇ ਇਸ ਨੂੰ ਬਰਸਾਤ ਦੇ ਦਿਨਾਂ ਲਈ ਰੱਖ ਲਿਆ ਜਾਵੇ। 
ਹਰਸਿਮਰਤ ਦਾ ਮੰਨਣਾ ਹੈ ਕਿ ਪਿਆਜ਼ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਮੌਸਮੀ ਹੈ ਅਤੇ ਮਾਨਸੂਨ ਦੌਰਾਨ ਇਸ ਦਾ ਭਾਅ ਵਧ ਜਾਂਦਾ ਹੈ। ਜਲਦ ਹੀ ਖਰਾਬ ਹੋਣ ਵਾਲੇ ਪਿਆਜ਼ ਦੀ ਵੱਡੇ ਪੱਧਰ ''ਤੇ ਪ੍ਰੋਸੈਸਿੰਗ ਰਾਹੀਂ ਇਸ ਦੀਆਂ ਕੀਮਤਾਂ ਵਧਣ ਤੋਂ ਬਚਿਆ ਜਾ ਸਕਦਾ ਹੈ। 
ਮੰਤਰੀ ਨੇ ਇਹ ਗੱਲ ਅਜਿਹੇ ਸਮੇਂ ਕਹੀ ਹੈ ਜਦੋਂ ਪਿਆਜ਼ ਦੀ ਕੀਮਤ ਪਿਛਲੇ ਕੁਝ ਹਫਤਿਆਂ ਤੋਂ ਵਧ ਰਹੀ ਹੈ। ਮਹਾਰਾਸ਼ਟਰ ਸਥਿਤ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਨਾਸਿਕ ''ਚ ਪਿਆਜ਼ ਦਾ ਥੋਕ ਭਾਅ 57 ਰੁਪਏ ਕਿਲੋ ਤਕ ਪਹੁੰਚ ਗਿਆ ਹੈ।

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।

 

Tanu

This news is News Editor Tanu