ਜਲਦ ਉਪਲੱਬਧ ਹੋਣਗੀਆਂ ਦੋਵੇਂ ਕੋਰੋਨਾ ਵੈਕਸੀਨ : ਹਰਸ਼ਵਰਧਨ

01/07/2021 2:26:44 PM

ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੀਰਵਾਰ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਬੈਠਕ ਕੀਤੀ। ਇਸ 'ਚ ਕੋਵਿਡ ਵੈਕਸੀਨ ਦੇ ਡਰਾਈ ਰਨ 'ਤੇ ਪ੍ਰਤੀਕਿਰਿਆ ਦੀ ਸਮੀਖਿਆ ਹੋਈ। ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਫੀਡਬੈਕ ਦੇ ਆਧਾਰ 'ਤੇ ਸੁਧਾਰ ਕੀਤੇ ਹਨ। ਕੁੱਲ ਯਾਨੀ ਸ਼ੁੱਕਰਵਾਰ ਨੂੰ 33 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਡਰਾਈ ਰਨ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ, ਖਾਣੇ ਤੋਂ ਲੈ ਕੇ ਹਰ ਵਿਵਸਥਾ ਨਾਲ ਜਾ ਰਹੇ ਕਿਸਾਨ

ਡਾ. ਹਰਸ਼ਵਰਧਨ ਨੇ ਕਿਹਾ,''ਮਹਾਰਾਸ਼ਟਰ, ਕੇਰਲ ਅਤੇ ਛੱਤੀਸਗੜ੍ਹ 'ਚ ਹਾਲ ਹੀ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਅਚਾਨਕ ਵਾਧਾ ਦੇਖਿਆ ਗਿਆ ਹੈ। ਇਹ ਸਾਨੂੰ ਚਿਤਾਵਨੀ ਦਿੰਦਾ ਹੈ ਕਿ ਸਾਨੂੰ ਸਾਵਧਾਨੀਆਂ ਨੂੰ ਨਹੀਂ ਭੁੱਲਣਾ ਚਾਹੀਦਾ ਅਤੇ ਕੋਵਿਡ-19 ਵਿਰੁੱਧ ਆਪਣੀ ਲੜਾਈ ਨੂੰ ਜਾਰੀ ਰੱਖਣਾ ਚਾਹੀਦਾ।'' ਕੋਰੋਨਾ ਟੀਕਿਆਂ ਦੀ ਉਪਲੱਬਧਤਾ 'ਤੇ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਨੇ ਕਿਹਾ,''ਕੋਵਿਡ-19 ਟੀਕੇ 'ਕੋਵਿਸ਼ੀਲਡ' ਅਤੇ 'ਕੋਵੈਕਸੀਨ' ਦੇਸ਼ 'ਚ ਉਪਲੱਬਧ ਹੋਣ ਦੇ ਕਗਾਰ 'ਤੇ ਹਨ। ਸਾਡੀ ਕੋਸ਼ਿਸ਼ ਹੈ ਕਿ ਆਖ਼ਰੀ ਵਿਅਕਤੀ ਤੱਕ ਟੀਕੇ ਦੀ ਡਿਲਿਵਰੀ ਯਕੀਨੀ ਹੋ ਸਕੇ।''

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha