ਸੂਰਤ ਰੇਪ: ਕਤਲ ਕੇਸ ਦਾ ਦੋਸ਼ੀ ਹਰਸ਼ ਗੁੱਜ਼ਰ ਗ੍ਰਿਫਤਾਰ

04/20/2018 5:53:14 PM

ਨਵੀਂ ਦਿੱਲੀ— ਸੂਰਤ 'ਚ 11 ਸਲ ਦੀ ਮਾਸੂਮ ਨਾਲ ਬਲਾਤਕਾਰ-ਕਤਲ ਕੇਸ 'ਚ ਮੁੱਖ ਦੋਸ਼ੀ ਹਰਸ਼ ਗੁੱਜ਼ਰ ਨੂੰ ਰਾਜਸਥਾਨ ਦੇ ਗੰਗਾਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲੇ ਦੋ ਦਸ਼ੀ ਪਹਿਲੇ ਹੀ ਗ੍ਰਿਫਤਾਰ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਦੋਸ਼ੀ ਟਾਇਲਸ ਲਗਾਉਣ ਦਾ ਕੰਮ ਕਰਦੇ ਹਨ।
ਇਸ ਤੋਂ ਪਹਿਲੇ ਅਹਿਮਦਾਬਾਦ ਕ੍ਰਾਇਮ ਬ੍ਰਾਂਚ ਨੇ 2 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਕ੍ਰਾਇਮ ਬ੍ਰਾਂਚ ਨੇ ਇਕ ਕਾਰ ਵੀ ਬਰਾਮਦ ਕੀਤੀ ਹੈ। 6 ਅਪ੍ਰੈਲ ਨੂੰ 11 ਸਾਲ ਦੀ ਨਾਬਾਲਗ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਜਿਸ ਦੇ ਬਾਅਦ ਪਤਾ ਚੱਲਿਆ ਕਿ ਬਲਾਤਕਾਰ ਦੇ ਬਾਅਦ ਬੱਚੀ ਦਾ ਕਤਲ ਕੀਤਾ ਗਿਆ ਹੈ। ਮ੍ਰਿਤ ਬੱਚੀ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ ਹੈ। ਬੱਚੀ ਦੀ ਲਾਸ਼ 'ਤੇ ਸੱਟ ਦੇ 86 ਨਿਸ਼ਾਨ ਸਨ।
ਪੁਲਸ ਦੇ ਸਾਹਮਣੇ ਘਟਨਾ ਨਾਲ ਜੁੜੇ ਅਹਿਮ ਸਬੂਤ ਹੌਲੀ-ਹੌਲੀ ਸਾਫ ਹੋ ਰਹੇ ਹਨ। ਇੱਥੋਂ ਤੱਕ ਕਿ ਇਸ ਕਤਲ ਕੇਸ ਦਾ ਹੋਰ ਵੀ ਵੱਡਾ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਜਿੱਥੇ ਸਿਰਫ ਬੱਚੀ ਹੀ ਨਹੀਂ, ਉਸ ਦੀ ਮਾਂ ਦਾ ਵੀ ਕਤਲ ਕੀਤਾ ਗਿਆ ਅਤੇ ਕੁਝ ਸਮੇਂ ਪਹਿਲੇ ਉਨ੍ਹਾਂ ਦੀ ਲਾਸ਼ ਸੂਰਤ 'ਚ ਹੀ ਸੁੱਟ ਦਿੱਤੀ ਗਈ। ਮਾਰਚ-ਅਪ੍ਰੈਲ 'ਚ ਪੁਲਸ ਨੂੰ ਪਾਂਡੇਸੇਰਾ ਪੁਲਸ ਖੇਤਰ 'ਚ ਤਿੰਨ ਔਰਤਾਂ ਅਤੇ ਦੋ ਮਰਦਾਂ ਦੀਆਂ ਲਾਸ਼ਾਂ ਮਿਲੀਆਂ ਸਨ। ਬੱਚੀ ਦੇ ਨਾਲ ਉਨ੍ਹਾਂ ਪੰਜਾਂ ਦੇ ਡੀ.ਐਨ.ਏ ਵੀ ਮੈਚ ਕਰਵਾਏ ਜਾ ਰਹੇ ਹਨ।