ਗੁਜਰਾਤ: ਕਾਂਗਰਸ ਨੂੰ ਵੱਡਾ ਝਟਕਾ, ਹਾਰਦਿਕ ਪਟੇਲ ਨੇ ਦਿੱਤਾ ਅਸਤੀਫ਼ਾ

05/18/2022 10:46:56 AM

ਗੁਜਰਾਤ– ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਬੁੱਧਵਾਰ ਯਾਨੀ ਕਿ ਅੱਜ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸ ਦੇਈਏ ਕਿ ਗੁਜਰਾਤ ਇਸ ਸਾਲ ਦੇ ਅਖ਼ੀਰ ’ਚ ਗੁਜਰਾਤ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਹਾਰਦਿਕ ਦਾ ਅਸਤੀਫ਼ਾ ਕਾਂਗਰਸ ਲਈ ਵੱਡਾ ਝਟਕਾ ਹੈ।

ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਬੋਲੇ- ‘ਆਪ’ ਨੂੰ 5 ਸਾਲ ਦੇ ਦਿਓ, ਹਿਮਾਚਲ ਦੇ ਸਕੂਲਾਂ ਦੀ ਤਸਵੀਰ ਬਦਲ ਦਿਆਂਗੇ

 

 

ਓਧਰ ਹਾਰਦਿਕ ਪਟੇਲ ਨੇ ਟਵੀਟ ਕਰ ਕੇ ਕਿਹਾ, ‘‘ਅੱਜ ਮੈਂ ਹਿੰਮਤ ਕਰ ਕੇ ਕਾਂਗਰਸ ਪਾਰਟੀ ਦੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਾ ਹਾਂ। ਮੈਨੂੰ ਭਰੋਸਾ ਹੈ ਕਿ ਮੇਰੇ ਇਸ ਫ਼ੈਸਲੇ ਦਾ ਸਵਾਗਤ ਮੇਰਾ ਹਰ ਸਾਥੀ ਅਤੇ ਗੁਜਰਾਤ ਦੀ ਜਨਤਾ ਕਰੇਗੀ। ਮੈਂ ਜਾਣਦਾ ਹਾਂ ਕਿ ਮੇਰੇ ਇਸ ਕਦਮ ਤੋਂ ਬਾਅਦ ਮੈਂ ਭਵਿੱਖ ’ਚ ਗੁਜਰਾਤ ਲਈ ਸੱਚ ’ਚ ਸਕਾਰਾਤਮਕ ਰੂਪ ਨਾਲ ਕੰਮ ਕਰ ਸਕਾਂਗਾ।

ਇਹ ਵੀ ਪੜ੍ਹੋ: ਮਾਂ ਦੀ ਦੇਖਭਾਲ ਲਈ ਵੱਡੇ ਘਰ ਦੀ ਨਹੀਂ, ਵੱਡੇ ਦਿਲ ਦੀ ਲੋੜ : ਸੁਪਰੀਮ ਕੋਰਟ

ਦੱਸ ਦੇਈਏ ਕਿ ਹਾਰਦਿਕ ਪਟੇਲ ਨੂੰ ਗੁਜਰਾਤ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਹਾਰਦਿਕ ਪਟੇਲ ਬੀਤੇ ਕੁਝ ਸਮੇਂ ਤੋਂ ਕਾਂਗਰਸ ਆਗੂਆਂ ਨਾਲ ਨਾਰਾਜ਼ ਚੱਲ ਰਹੇ ਸਨ। ਕਈ ਵਾਰ ਉਹ ਆਪਣੀ ਨਾਰਾਜ਼ਗੀ ਖੁੱਲ੍ਹ ਕੇ ਜਤਾ ਵੀ ਚੁੱਕੇ ਸਨ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕਾਂਗਰਸ ’ਚ ਉਨ੍ਹਾਂ ਦੀ ਹਾਲਤ ਅਜਿਹੀ ਹੋ ਗਈ ਹੈ, ਜਿਵੇਂ ਨਵੇਂ ਲਾੜੇ ਦੀ ਨਸਬੰਦੀ ਕਰਵਾ ਦਿੱਤੀ ਹੋਵੇ। ਇਸ ਗੱਲ ਤੋਂ ਸਪੱਸ਼ਟ ਹੈ ਕਿ ਉਹ ਕਹਿਣਾ ਚਾਹ ਰਹੇ ਸਨ ਕਿ ਉਨ੍ਹਾਂ ਕੋਲ ਪਾਰਟੀ ’ਚ ਫ਼ੈਸਲਾ ਲੈਣ ਦੀ ਕੋਈ ਸ਼ਕਤੀ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੇ ਪਾਰਟੀ ਛੱਡਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਨਾਰਾਜ਼ਗੀ ਸੂਬਾਈ ਲੀਡਰਸ਼ਿਪ ਨਾਲ ਹੈ, ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਨਾਲ ਨਹੀਂ।

ਇਹ ਵੀ ਪੜ੍ਹੋ: ਕਿਸਾਨ ਖ਼ਿਲਾਫ਼ ਬੈਂਕ ਦਾ ਮਾਮਲਾ SC ’ਚ ਖਾਰਜ, ਕੋਰਟ ਨੇ ਕਿਹਾ- ਜਾਓ ਵੱਡੀਆਂ ਮੱਛੀਆਂ ਫੜੋ

Tanu

This news is Content Editor Tanu