ਹਾਰਦਿਕ ਪਟੇਲ ਦਾ ਅੰਨਾ ਅੰਦੋਲਨ ''ਚ ਸ਼ਾਮਲ ਹੋਣ ਦਾ ਪਲਾਨ ਹੋ ਸਕਦਾ ਹੈ ਕੈਂਸਲ

Sunday, Mar 25, 2018 - 04:32 PM (IST)

ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਚੱਲ ਰਹੇ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ 'ਚ ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਵੀ ਸ਼ਾਮਲ ਹੋਣ ਵਾਲੇ ਸਨ ਪਰ ਲੱਗਦਾ ਹੈ ਕਿ ਉਨ੍ਹਾਂ ਨੇ ਆਪਣਾ ਪਲਾਨ ਕੈਂਸਲ ਕਰ ਦਿੱਤਾ ਹੈ। ਅੰਨਾ ਹਜ਼ਾਰੇ ਦਾ ਅੰਦੋਲਨ ਤੀਜੇ ਦਿਨ ਵੀ ਜਾਰੀ ਹੈ। 
ਹਾਰਦਿਕ ਪਟੇਲ ਸ਼ਨੀਵਾਰ ਨੂੰ ਹੀ ਇਸ ਅੰਦੋਲਨ ਦਾ ਹਿੱਸਾ ਬਣਨ ਵਾਲੇ ਸਨ ਪਰ ਕਿਸੀ ਕਾਰਨ ਤੋਂ ਉਨ੍ਹਾਂ ਦਾ ਇਹ ਪ੍ਰੋਗਰਾਮ ਰੱਦ ਹੋ ਗਿਆ ਸੀ।
ਦੱਸ ਦਈਏ ਹੜਤਾਲ ਦੇ ਦੂਜੇ ਦਿਨ ਸਮਰਥਕਾਂ ਨੇ ਇਹ ਦਾਅਵਾ ਕੀਤਾ ਸੀ ਕਿ ਇਸ ਕਾਰਨ ਕਈ ਲੋਕਾਂ ਦਾ ਵਜ਼ਨ ਘੱਟ ਗਿਆ ਹੈ। ਅੰਨਾ ਹਜ਼ਾਰੇ ਨੇ ਪਹਿਲੇ ਹੀ ਕਹਿ ਦਿੱਤਾ ਸੀ ਕਿ ਜੋ ਲੋਕ ਵੀ ਸਾਡੇ ਅੰਦੋਲਨ ਦਾ ਹਿੱਸਾ ਹੋਣਗੇ ਉਹ ਰਾਜਨੀਤੀ 'ਚ ਨਹੀਂ ਜਾਣਗੇ। ਅਜਿਹੇ 'ਚ ਸ਼ਾਇਦ ਹੀ ਹਾਰਦਿਕ ਪਟੇਲ ਆਉਣਗੇ। ਹਾਰਦਿਕ ਪਟੇਲ ਨੇ ਕਿਹਾ ਕਿ ਅੰਨਾ ਦੇ ਅੰਦੋਲਨ 'ਚ ਸ਼ਾਮਲ ਹੋਣ ਦਾ ਇਰਾਦਾ ਨਹੀਂ ਪਰ ਕਿਸਾਨਾਂ ਦੇ ਮੁੱਦੇ 'ਤੇ ਸਮਰਥਨ ਦੇਣਾ ਹੈ।


Related News