ਜਲਦ ਸ਼ੁਰੂ ਹੋਵੇਗੀ ਦਿੱਲੀ ’ਚ ਅਣਅਧਿਕਾਰਤ ਬਸਤੀਆਂ ’ਚ ਜ਼ਮੀਨ ਦੀ ਰਜਿਸਟਰੀ

11/23/2019 5:55:54 PM

ਨਵੀਂ ਦਿੱਲੀ– ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਅਣਅਧਿਕਾਰਤ ਕਾਲੋਨੀਆਂ ਦੀਆਂ ਸੀਮਾਵਾਂ ਦੀ ਰੂਪ-ਰੇਖਾ ਅਤੇ ਪਰਿਭਾਸ਼ਾ ਕਰਨ ਲਈ ਇਕ ਵੈੱਬਸਾਈਟ ਲਾਂਚ ਕੀਤੀ। ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਵਲੋਂ ਵਿਕਸਿਤ ਵੈੱਬਸਾਈਟ ਦੀ ਲਾਂਚਿੰਗ ’ਤੇ ਪੁਰੀ ਨੇ ਕਿਹਾ,‘‘ਪਿਛਲੇ 11 ਸਾਲਾਂ ’ਚ ਜੋ ਦਿੱਲੀ ਸਰਕਾਰ ਨੇ ਨਹੀਂ ਕੀਤਾ, ਅਸੀਂ ਉਹ ਤਿੰਨ ਮਹੀਨਿਆਂ ’ਚ ਕਰ ਦਿਖਾਇਆ। ਉਨ੍ਹਾਂ ਨੇ ਕਿਹਾ ਕਿ ਮਾਲਕਾਨਾ ਹੱਕ ਦਾ ਅਪਲਾਈ ਕਰਨ ਲਈ ਜਲਦ ਹੀ ਇਕ ਹੋਰ ਵੈੱਬਸਾਈਟ ਲਾਂਚ ਕੀਤੀ ਜਾਵੇਗੀ।

PunjabKesariਕਈ ਡੈੱਡਲਾਈਨ ਮਿਸ ਹੋ ਗਈਆਂ ਹਨ
ਇਸ ਮੌਕੇ ਉਨ੍ਹਾਂ ਨੇ ਕਿਹਾ,‘‘ਦਿੱਲੀ ਦੀ ਜਨਤਾ ਦੇ ਕਲਿਆਣ ਅਤੇ ਫਾਇਦੇ ਨਾਲ ਜੁੜੇ ਮੁੱਦੇ ’ਤੇ ਦਿੱਲੀ ਸਰਕਾਰ ਦਾ ਗੈਰ-ਜ਼ਿੰਮੇਵਾਰ ਰਵੱਈਆ ਸਪੱਸ਼ਟ ਹੈ। ਇਸ ਨੇ ਅਣਅਧਿਕਾਰਤ ਕਾਲੋਨੀਆਂ ਦੇ ਰੇਖਾਂਕਨ ਦੀ ਪ੍ਰਕਿਰਿਆ ਨੂੰ ਪੈਂਡਿੰਗ ਰੱਖਿਆ।’’ ਉਨ੍ਹਾਂ ਨੇ ਕਿਹਾ,‘‘ਸਾਨੂੰ ਕਾਫ਼ੀ ਸਾਲਾਂ ਤੋਂ ਦੱਸਿਆ ਜਾ ਰਿਹਾ ਸੀ ਕਿ ਦਿੱਲੀ ਦੀਆਂ ਅਣਅਧਿਕਾਰਤ ਕਾਲੋਨੀਆਂ ਦੀ ਰੇਖਾਂਕਣ ਦੀ ਪ੍ਰਕਿਰਿਆ ਕਾਫ਼ੀ ਕਠਿਨ ਅਤੇ ਲੰਬੀ ਹੈ। ਕਈ ਡੈੱਡਲਾਈਨ ਮਿਸ ਹੋ ਗਈਆਂ ਹਨ। ਅਸੀਂ ਤਿੰਨ ਮਹੀਨਿਆਂ ਦੇ ਅੰਦਰ ਇਸ ਨੂੰ ਪੂਰਾ ਕਰਨ ਲਈ ਪ੍ਰਕਿਰਿਆ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।’’

PunjabKesariਅਣਅਧਿਕਾਰਤ ਬਸਤੀਆਂ ਦੀ ਰਜਿਸਟਰੀ ਦਸੰਬਰ ਦੇ ਅੰਤ ਤੱਕ ਹੋਵੇਗੀ ਸ਼ੁਰੂ
ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀਆਂ 1797 ਅਣਅਧਿਕਾਰਤ ਬਸਤੀਆਂ ’ਚ ਪਲਾਟਾਂ ਦੀ ਰਜਿਸਟਰੀ ਦੀ ਪ੍ਰਕਿਰਿਆ ਦਸੰਬਰ ਦੇ ਅੰਤ ਤੱਕ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਨਾਲ ਸੰਬੰਧਤ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ ਅਤੇ ਇਸ ਨੂੰ ਸੰਸਦ ’ਚ ਪੇਸ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।


DIsha

Content Editor

Related News