ਸਹੀ ਸਮਾਂ ਆਉਣ 'ਤੇ ਸਰਕਾਰ ਜਾਰੀ ਕਰੇਗੀ ਏਅਰ ਸਟਰਾਈਕ ਦੇ ਸਬੂਤ- ਹਰਦੀਪ ਪੁਰੀ

03/04/2019 1:03:03 PM

ਕਾਨਪੁਰ— ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਤਵਾਰ ਨੂੰ ਕਾਨਪੁਰ 'ਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਟਰੇਨਿੰਗ ਕੈਂਪ 'ਤੇ ਕੀਤੇ ਗਏ ਏਅਰ ਸਟਰਾਈਕ ਦੇ ਸਬੂਤ ਸਹੀ ਸਮੇਂ 'ਤੇ ਪੇਸ਼ ਕਰੇਗੀ। ਉਨ੍ਹਾਂ ਨੇ ਕਿਹਾ ਕਿ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਪਹਿਲਾਂ ਹੀ ਇਸ ਸਥਿਤੀ ਨੂੰ ਸਪੱਸ਼ਟ ਕਰ ਚੁਕੀ ਹੈ ਅਤੇ ਇਹ ਇਸ ਬਾਰੇ ਜਾਣਨ ਦਾ ਸਹੀ ਤਰੀਕਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਜੋ ਲੋਕ ਹਵਾਈ ਫੌਜ ਰਾਹੀਂ ਪਾਕਿਸਤਾਨ 'ਚ ਹਮਲਾ ਕੀਤੇ ਜਾਣ ਦੇ ਸਬੂਤ ਮੰਗ ਰਹੇ ਹਨ, ਉਹ ਦੇਸ਼ਧ੍ਰੋਹੀ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਖੁਦ ਮੰਨ ਰਿਹਾ ਹੈ ਕਿ ਉਸ ਦੇ ਇੱਥੇ ਏਅਰ ਸਟਰਾਈਕ ਹੋਈ ਸੀ। ਕਿਸੇ ਵਿਅਕਤੀ ਜਾਂ ਦਲ ਦੀ ਭਾਜਪਾ ਨੇਤਾਵਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਸ਼ਮਣੀ ਹੋ ਸਕਦੀ ਹੈ ਪਰ ਦੇਸ਼ ਨਾਲ ਨਹੀਂ ਹੋਣੀ ਚਾਹੀਦੀ। 

ਪੁਰੀ ਨੇ ਕਿਹਾ ਕਿ ਹਵਾਈ ਫੌਜ ਦੇ ਜਾਂਬਾਜ਼ ਅਭਿਨੰਦਨ ਨੇ ਸਾਲ 1960 'ਚ ਬਣੇ ਮਿਗ-21 ਜਹਾਜ਼ ਰਾਹੀਂ ਪਾਕਿਸਤਾਨ ਦੇ ਜਹਾਜ਼ ਨੂੰ ਮਾਰ ਸੁੱਟਿਆ। ਇਹ ਕੋਈ ਮਾਮੂਲੀ ਗੱਲ ਨਹੀਂ ਹੈ। ਪਾਕਿਸਤਾਨ ਨੇ ਅਭਿਨੰਦਨ ਨੂੰ ਜੇਨੇਵਾ ਸੰਧੀ ਦੇ ਅਧੀਨ ਛੱਡਿਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਸਾਬਕਾ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ 'ਤੇ ਪਾਕਿਸਤਾਨ ਨੂੰ ਜਵਾਬ ਦੇਣ ਤੋਂ ਮੂੰਹ ਚੁਰਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੌਜੂਦਾ ਨਰਿੰਦਰ ਮੋਦੀ ਸਰਕਾਰ ਨੇ ਇਸ ਸਿਲਸਿਲੇ ਨੂੰ ਬਦਲਿਆ ਹੈ। ਇਸ ਪ੍ਰੋਗਰਾਮ 'ਚ ਕੇਂਦਰੀ ਮੰਤਰੀ ਨਾਲ ਸੀ.ਐੱਮ.ਐੱਸ. ਦੇ ਸੰਸਥਾਪਕ ਜਗਦੀਸ਼ ਗਾਂਧੀ ਵੀ ਮੌਜੂਦ ਰਹੇ।


DIsha

Content Editor

Related News