ਅਟਲ ਜੀ ਨਾਲ ਜੁੜੇ ਕਿੱਸੇ ਕਹਾਣੀਆਂ, ਜੋ ਲੋਕਾਂ ਨੂੰ ਕਰਦੇ ਰਹਿਣਗੇ ਪ੍ਰੇਰਿਤ

12/25/2019 11:14:36 AM

ਨਵੀਂ ਦਿੱਲੀ- ਅਟਲ ਬਿਹਾਰੀ ਵਾਜਪਾਈ ਇਕ ਅਜਿਹੇ ਨੇਤਾ ਸਨ, ਵਿਰੋਧੀ ਧਿਰ ਵੀ ਜਿਨ੍ਹਾਂ ਨੂੰ ਨਾਪਸੰਦ ਨਹੀਂ ਕਰਦਾ ਸੀ। ਹੁਣ ਉਹ ਸਾਡੇ ਦਰਮਿਆਨ ਤਾਂ ਨਹੀਂ ਰਹੇ ਪਰ ਉਨਾਂ ਨਾਲ ਜੁੜੇ ਕਿੱਸੇ ਕਹਾਣੀਆਂ ਹਨ, ਜੋ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। ਅੱਜ ਯਾਨੀ ਕਿ 25 ਦਸੰਬਰ ਨੂੰ ਉਨਾਂ ਦੇ ਜਨਮਦਿਨ ਤੇ ਜਾਣਦੇ ਹਾਂ ਉਨ੍ਹਾਂ ਨਾਲ ਜੁੜੇ ਕਿੱਸੇ ਕਹਾਣੀਆਂ- 

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ 25 ਦਸੰਬਰ 1924 ਨੂੰ ਗਵਾਲੀਅਰ ਵਿਚ ਹੋਇਆ ਸੀ।16 ਅਗਸਤ, 2018 ਨੂੰ ਉਹ ਸਾਡੇ ਦਰਮਿਆਨ ਨਹੀਂ ਰਹੇ। ਅਟਲ ਜੀ ਕਿਸੇ ਖਾਸ ਵਿਚਾਰਧਾਰਾ ਦੇ ਪਹਿਰੇਦਾਰ ਦੇ ਰੂਪ ਵਿਚ ਸਥਾਪਤ ਹੋ ਕੇ ਨਹੀਂ ਰਹਿ ਗਏ। ਜਦੋਂ ਉਹ ਪ੍ਰਧਾਨ ਮੰਤਰੀ ਸਨ ਤਾਂ ਕਸ਼ਮੀਰ ਤੋਂ ਲੈ ਕੇ ਪਾਕਿਸਤਾਨ ਤਕ ਹਰ ਵੱਡੇ ਮੁੱਦਿਆਂ ’ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ। ਉਂਝ ਸ਼ੁਰੂਆਤ ਵਿਚ ਉਨ੍ਹਾਂ ਨੇ ਆਪਣਾ ਕਰੀਅਰ ਇਕ ਪੱਤਰਕਾਰ ਦੇ ਰੂਪ ਵਿਚ ਸ਼ੁਰੂ ਕੀਤਾ ਸੀ।

ਇਕ ਚੰਗੇ ਰਾਜ ਨੇਤਾ, ਸਮਾਜਿਕ ਵਰਕਰ, ਮਜ਼ਬੂਤ ਬੁਲਾਰੇ, ਕਵੀ, ਸਾਹਿਤਕਾਰ, ਪੱਤਰਕਾਰ ਅਤੇ ਚੰਗੇ ਵਿਅਕਤੀਤੱਵ ਵਾਲੇ ਵਿਅਕਤੀ ਸਨ। ਅਟਲ ਜੀ ਦੀ ਇਕ ਖਾਸੀਅਤ ਸੀ ਕਿ ਉਹ ਉਲਟ ਵਿਚਾਰਧਾਰਾ ਦੇ ਲੋਕਾਂ ਨੂੰ ਨਾਲ ਲੈ ਕੇ ਚਲੇ ਅਤੇ ਗਠਜੋੜ ਦੀ ਸਰਕਾਰ ਬਣਾਈ। ਉਹ ਵਿਰੋਧੀ ਧਿਰ ਦੀ ਆਲੋਚਨਾ ਕਰਦੇ ਸਨ ਤਾਂ ਖੁਦ ਵੀ ਆਲੋਚਨਾ ਨੂੰ ਖੁੱਲੇ ਦਿਲ ਨਾਲ ਲੈਂਦੇ ਸਨ। ਇਹ ਹੀ ਵਜਾਂ ਸੀ ਕਿ ਉਨ੍ਹਾਂ ਦੀ ਗੱਲ ਨੂੰ ਵਿਰੋਧੀ ਧਿਆਨ ਨਾਲ ਸੁਣਦੇ ਅਤੇ ਉਨਾਂ ਦਾ ਸਨਮਾਨ ਕਰਦੇ ਸਨ। 

ਅਟਲ ਜੀ ਦੀ ਹਿੰਦੀ ਭਾਸ਼ੀ ਸਨ ਅਤੇ ਉਨਾਂ ਨੇ ਦੁਨੀਆ ਦੇ ਸਾਹਮਣੇ ਇਸ ਨੂੰ ਬੋਲਣ ਵਿਚ ਝਿਜਕ ਨਹੀਂ ਸੀ। 1977 ਵਿਚ ਉਹ ਜਨਤਾ ਸਰਕਾਰ ਵਿਚ ਵਿਦੇਸ਼ ਮੰਤਰੀ ਸਨ। ਉਸ ਦੌਰਾਨ ਉਹ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਨ ਪੁੱਜੇ ਸਨ ਤਾਂ ਭਾਸ਼ਣ ਹਿੰਦੀ ਵਿਚ ਦਿੱਤਾ ਸੀ। ਉਨ੍ਹਾਂ ਦੇ ਭਾਸ਼ਣ ਨਾਲ ਸੰਯੁਕਤ ਰਾਸ਼ਟਰ ਮਹਾਸਭਾ ਤਾੜੀਆਂ ਨਾਲ ਗੂੰਜ ਉਠਿਆ। ਇਸ ਗੱਲ ਸਾਰੇ ਹੀ ਜਾਣਦੇ ਹਨ ਕਿ ਅਟਲ ਜੀ ਨੇ ਕਦੇ ਵਿਆਹ ਨਹੀਂ ਕਰਵਾਇਆ। ਕਾਨਪੁਰ ਦੇ ਰਹਿਣ ਵਾਲੇ ਅਟਲ ਦੇ ਦੋਸਤ ਗੋਰੇ ਲਾਲ ਤਿ੍ਪਾਠੀ ਦੇ ਬੇਟੇ ਵਿਜੇ ਪ੍ਰਕਾਸ਼ ਉਨ੍ਹਾਂ ਦੇ ਵਿਆਹ ਨਾਲ ਜੁੜਿਆ ਇਕ ਕਿੱਸਾ ਦੱਸਦੇ ਹਨ। ਜਦੋਂ ਅਟਲ ਦੇ ਪਰਿਵਾਰ ਵਾਲੇ ਵਿਆਹ ਦੀ ਗੱਲ ਕਰ ਰਹੇ ਸਨ ਤਾਂ ਉਹ ਦੋਸਤ ਦੇ ਘਰ ਜਾ ਕੇ ਲੁਕ ਗਏ ਸਨ। 
 

Tanu

This news is Content Editor Tanu