ਹਨੂੰਮਾਨ ਚਾਲੀਸਾ ਦੇ ਪਾਠ ''ਚ ਸ਼ਾਮਲ ਹੋਣ ''ਤੇ ਇਸ਼ਰਤ ਜਹਾਂ ਨੂੰ ਮਿਲਿਆ ਘਰ ਖਾਲੀ ਕਰਨ ਦਾ ਨਿਰਦੇਸ਼

07/18/2019 11:52:47 AM

ਹਾਵੜਾ— ਹਨੂੰਮਾਨ ਚਾਲੀਸਾ ਦੇ ਪਾਠ 'ਚ ਸ਼ਾਮਲ ਹੋਣ 'ਤੇ ਤਿੰਨ ਤਲਾਕ ਦੀ ਪਟੀਸ਼ਨਕਰਤਾ ਇਸ਼ਰਤ ਜਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਅਤੇ ਘਰ ਖਾਲੀ ਕਰਨ ਦਾ ਨਿਰਦੇਸ਼ ਮਿਲਿਆ ਹੈ। ਇਸ਼ਰਤ ਮੰਗਲਵਾਰ ਨੂੰ ਹਾਵੜਾ 'ਚ ਡਬਸਨ ਰੋਡ ਸਥਿਤ ਸੰਕਟਮੋਚਨ ਹਨੂੰਮਾਨ ਮੰਦਰ 'ਚ ਪਾਠ 'ਚ ਸ਼ਾਮਲ ਹੋਈ ਸੀ, ਜਿਸ ਤੋਂ ਬਾਅਦ ਇਸ਼ਰਤ ਦੇ ਮਕਾਨ ਮਾਲਕ ਮਨਾਜੀਰ ਹੁਸੈਨ ਨੇ ਉਨ੍ਹਾਂ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਹੈ। ਘਰ ਖਾਲੀ ਕਰਨ ਤੋਂ ਇਲਾਵਾ ਇਸ਼ਰਤ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਮਿਲ ਰਹੀ ਹੈ। ਇਸ ਘਟਨਾ ਦੇ ਬਾਅਦ ਤੋਂ ਇਸ਼ਰਤ ਜਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਆਪਣੀ ਸੁਰੱਖਿਆ ਦੀ ਗੁਹਾਰ ਲਗਾਈ ਹੈ।

ਬੁੱਧਵਾਰ ਦੁਪਹਿਰ ਇਸ਼ਰਤ ਜਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਆਪਣੀ ਸੁਰੱਖਿਆ ਦੀ ਗੁਹਾਰ ਲਗਾਈ ਹੈ। ਬੁੱਧਵਾ ਦੁਪਹਿਰ ਇਸ਼ਰਤ ਦੇ ਘਰੋਂ ਬਾਹਰ ਕਾਫ਼ੀ ਸਾਰੇ ਲੋਕ ਇਕੱਠੇ ਹੋ ਗਏ ਅਤੇ ਘਰ ਛੱਡ ਕੇ ਜਾਣ ਲਈ ਨਾਅਰੇਬਾਜ਼ੀ ਕਰਨ ਲੱਗੇ। ਗੁਆਂਢ ਦੇ ਲੋਕਾਂ ਨੇ ਇਸ਼ਰਤ ਜਹਾਂ ਦੇ ਬੁਰਕਾ (ਹਿਜਾਬ) ਪਾ ਕੇ ਹਨੂੰਮਾਨ ਚਾਲੀਸਾ ਦੇ ਪਾਠ 'ਚ ਸ਼ਾਮਲ ਹੋਣ 'ਤੇ ਨਾਰਾਜ਼ਗੀ ਜ਼ਾਹਰ ਹੈ। ਉੱਥੇ ਹੀ ਦੂਜੇ ਪਾਸੇ ਭਾਰਤੀ ਜਨਤਾ ਨੌਜਵਾਨ ਮੋਰਚਾ ਵਲੋਂ ਜੋੜਾਬਾਗਾਨ ਮੋੜ 'ਤੇ ਮੰਗਲਵਾਰ ਨੂੰ ਹਾਵੜਾ 'ਚ ਹਨੂੰਮਾਨ ਚਾਲੀਸਾ ਪਾਠ ਦੌਰਾਨ ਪੁਲਸ ਵਲੋਂ ਰੁਕਾਵਟ ਪਾਉਣ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਗਿਆ।

DIsha

This news is Content Editor DIsha