ਹੰਸ ਰਾਜ ਹੰਸ ਬੋਲੇ- ''JNU ਦਾ ਨਾਮ ਮੋਦੀ ਜੀ ਦੇ ਨਾਮ ''ਤੇ ਕਰ ਦਿਉ''

08/18/2019 6:29:05 PM

ਨਵੀਂ ਦਿੱਲੀ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਇਆ ਜਾਣਾ ਮੋਦੀ ਸਰਕਾਰ ਦਾ ਇਤਿਹਾਸ ਫੈਸਲਾ ਮੰਨਿਆ ਜਾ ਰਿਹਾ ਹੈ। ਦੇਸ਼ ਦੇ ਨੇਤਾਵਾਂ ਵਲੋਂ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ। ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਗਾਇਕ ਹੰਸ ਰਾਜ ਹੰਸ ਨੇ ਧਾਰਾ-370 ਨੂੰ ਲੈ ਕੇ ਮੋਦੀ ਸਰਕਾਰ ਦੀ ਜਿੱਥੇ ਤਰੀਫ ਕੀਤੀ ਹੈ, ਉੱਥੇ ਹੀ ਇਕ ਅਜਿਹਾ ਬਿਆਨ ਵੀ ਦਿੱਤਾ ਹੈ, ਜਿਸ ਨੂੰ ਲੈ ਕੇ ਉਹ ਚਰਚਾ ਵਿਚ ਹੈ। ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦਾ ਨਾਂ ਬਦਲਣ ਦੀ ਮੰਗ ਕਰ ਦਿੱਤੀ। 

 


ਦਰਅਸਲ ਹੰਸ ਰਾਜ ਹੰਸ ਦਿੱਲੀ ਵਿਖੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ, ''ਦੁਆ ਕਰੋ ਸਾਰੇ ਅਮਨ ਨਾ ਰਹਿਣ। ਬੰਬ ਨਾ ਚਲੇ। ਬੰਦਾ ਇੱਧਰ ਦਾ ਮਰੇ ਜਾਂ ਉੱਧਰ ਦਾ, ਜਾਂਦਾ ਤਾਂ ਇਕ ਮਾਂ ਦਾ ਪੁੱਤ ਹੀ ਹੈ, ਜੋ ਠੀਕ ਨਹੀਂ। ਸਾਡੇ ਬਜ਼ੁਰਗਾਂ ਨੇ ਗਲਤੀਆਂ ਕੀਤੀਆਂ ਹਨ, ਅਸੀਂ ਭੁਗਤ ਰਹੇ ਹਾਂ। ਮੈਂ ਤਾਂ ਕਹਿੰਦਾ ਹਾਂ ਕਿ ਜੇ. ਐੱਨ. ਯੂ. ਦਾ ਨਾਂ ਐੱਮ. ਐੱਨ. ਯੂ. ਕਰ ਦਿਉ, ਮੋਦੀ ਜੀ ਦੇ ਨਾਂ 'ਤੇ ਵੀ ਤਾਂ ਕੁਝ ਹੋਣਾ ਚਾਹੀਦਾ ਹੈ।'' ਮੋਦੀ ਜੀ ਨੇ ਨਾ-ਮੁਮਕਿਨ ਨੂੰ ਮੁਮਕਿਨ ਕਰ ਦਿੱਤਾ ਹੈ, ਇਸ ਲਈ ਤਾਂ ਕਹਿੰਦੇ ਹਨ ਕਿ ਮੋਦੀ ਹੈ ਤੋਂ ਮੁਮਕਿਨ ਹੈ। 
ਇਸ ਤੋਂ ਬਾਅਦ ਉਹ ਪ੍ਰੋਗਰਾਮ 'ਚ ਮੌਜੂਦ ਬੈਠੇ ਲੋਕਾਂ ਤੋਂ ਪੁੱਛਦੇ ਹਨ, ਇਸ ਦਾ ਨਾਂ ਜੇ. ਐੱਨ. ਯੂ. ਕਿਉਂ? ਇਸ 'ਤੇ ਲੋਕ ਬੋਲਦੇ ਹਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ। ਇਸ 'ਤੇ ਹੰਸ ਰਾਜ ਹੰਸ ਕਹਿੰਦੇ ਹਨ ਕਿ ਉਨ੍ਹਾਂ ਦੀ ਵਜ੍ਹਾ ਤੋਂ (ਕਸ਼ਮੀਰ ਵਿਚ) ਕੁਝ ਹੋਇਆ ਸੀ। ਮੈਂ ਤਾਂ ਕਹਿੰਦਾ ਹਾਂ ਕਿ ਇਸ ਦਾ ਨਾਮ ਐੱਮ. ਐੱਨ. ਯੂ. ਕਰ ਦਿਉ। ਮੋਦੀ ਜੀ ਦੇ ਨਾਮ 'ਤੇ ਵੀ ਕੁਝ ਹੋਣਾ ਚਾਹੀਦਾ ਹੈ।

 

Tanu

This news is Content Editor Tanu