ਹੱਜ ਯਾਤਰਾ : 7 ਦਸੰਬਰ ਤਕ ਜਮ੍ਹਾ ਹੋਣਗੇ ਅਰਜ਼ੀ ਫਾਰਮ

11/15/2017 11:20:14 AM

ਲਖਨਊ - ਹੱਜ ਕਮੇਟੀ ਆਫ ਇੰਡੀਆ ਨੇ ਸਾਲ 2018 ਦੇ ਹਜ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਬਿਨੈਕਾਰ ਆਨਲਾਈਨ ਜਾਂ ਆਫ ਲਾਈਨ ਦੋਵਾਂ ਹੀ ਢੰਗਾਂ ਰਾਹੀਂ ਬਿਨੈ ਕਰ ਸਕਦੇ ਹਨ। ਪ੍ਰੋਗਰਾਮ ਅਨੁਸਾਰ ਹੱਜ ਦੇ ਅਰਜ਼ੀ ਫਾਰਮ ਇਸ ਸਾਲ 15  ਨਵੰਬਰ ਤੋਂ ਹੱਜ ਕਮੇਟੀ ਆਫ ਇੰਡੀਆ ਦੀ ਵੈੱਬਸਾਈਟ 'ਤੇ ਆਨਲਾਈਨ ਮੁਹੱਈਆ ਹੋਣਗੇ। ਫਾਰਮ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 7 ਦਸੰਬਰ ਹੈ।