ਜੰਮੂ-ਕਸ਼ਮੀਰ ਦੇ ਰਾਜਪਾਲ ਮਲਿਕ ਦਾ ਟਵਿਟਰ ਹੈਂਡਲ ਹੈਕ

04/30/2019 11:08:01 PM

ਜੰਮੂ (ਉਦੈ)– ਸੋਸ਼ਲ ਮੀਡੀਆ ਨੂੰ ਹੈਕ ਕਰਨ ਵਿਚ ਸ਼ਰਾਰਤੀ ਅਨਸਰ ਇੰਨੇ ਮਾਹਿਰ ਹਨ ਕਿ ਮੰਗਲਵਾਰ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਪਾਲ ਮਲਿਕ ਦੇ ਟਵਿਟਰ ਹੈਂਡਲ ਨੂੰ ਉਨ੍ਹਾਂ ਹੈਕ ਕਰ ਲਿਆ। ਹੈਕ ਕਰ ਕੇ ਸੱਤਪਾਲ ਮਲਿਕ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਫਾਲੋਅਰ ਦੱਸ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਅਧਿਕਾਰੀਆਂ ਨੇ ਕਾਰਵਾਈ ਕੀਤੀ।

ਰਾਜਭਵਨ ਦੇ ਇਕ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਪਾਲ ਦਾ ਟਵਿਟਰ ਹੈਂਡਲ ਸ਼ਰਾਰਤੀ ਅਨਸਰਾਂ ਨੇ ਹੈਕ ਕੀਤਾ। ਮਾਮਲਾ ਧਿਆਨ ਵਿਚ ਆਉਣ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਟਵਿਟਰ ਹੈਂਡਲ ਨੂੰ ਅਨ-ਫਾਲੋ ਕੀਤਾ ਗਿਆ। ਰਾਜਪਾਲ ਦੇ ਟਵਿਟਰ ਹੈਂਡਲ ਨੂੰ ਹੈਕ ਕਰ ਕੇ ਉਨ੍ਹਾਂ ਨੂੰ ਇਮਰਾਨ ਖਾਨ ਦਾ ਫਾਲੋਅਰ ਦੱਸ ਦਿੱਤਾ ਗਿਆ ਸੀ। ਮਾਮਲਾ ਜੰਮੂ-ਕਸ਼ਮੀਰ ਪੁਲਸ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਤਾਂ ਜੋ ਘਟਨਾ ਲਈ ਜ਼ਿੰਮੇਵਾਰ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏ।

Inder Prajapati

This news is Content Editor Inder Prajapati