ਟੋਲ ਫੀਸ ਮੰਗਣ ''ਤੇ ਪਿਸਤੌਲ ਦਿਖਾ ਕੇ ਫਰਾਰ ਹੋਏ ਸ਼ਖਸ, ਮਾਮਲਾ ਦਰਜ

05/16/2019 11:50:27 AM

ਗੁਰੂਗ੍ਰਾਮ—ਟੋਲ ਪਲਾਜ਼ਾ 'ਤੇ ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਦਬੰਗ ਲੋਕ ਅਜਿਹੇ ਕਦਮ ਚੁੱਕਦੇ ਹਨ ਅਤੇ ਖੌਫਨਾਕ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਹਰਿਆਣਾ ਦੇ ਗੁਰੂਗ੍ਰਾਮ 'ਚ, ਜਿੱਥੇ ਇੱਕ ਸ਼ਖਸ ਨੇ ਪਿਸਤੌਲ ਦਾ ਦਿਖਾ ਕੇ ਟੋਲ ਪਲਾਜ਼ਾ ਕਰਮਚਾਰੀ ਨੂੰ ਡਰਾ ਦਿੱਤਾ ਅਤੇ ਬੈਰੀਕੇਡ ਹਟਾ ਕੇ ਸ਼ਖਸ ਗੱਡੀ ਸਮੇਤ ਫਰਾਰ ਹੋ ਗਏ। ਇਹ ਪੂਰੀ ਵਾਰਦਾਤ ਉੱਥੇ ਲੱਗੇ ਸੀ. ਸੀ. ਟੀ ਵੀ ਕੈਮਰੇ 'ਚ ਕੈਦ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਵੀਡੀਓ ਫੁਟੇਜ ਖੰਗਾਲੀ ਅਤੇ ਮਾਮਲਾ ਦਰਜ ਕਰਕੇ ਦੋਸ਼ੀ ਵਿਅਕਤੀ ਦੀ ਜਾਂਚ ਕਰ ਰਹੀ ਹੈ। 

ਇਹ ਹੈ ਪੂਰਾ ਮਾਮਲਾ-
ਦੱਸ ਦੇਈਏ ਕਿ ਇਹ ਵਾਰਦਾਤ 15 ਮਈ ਭਾਵ ਬੁੱਧਵਾਰ ਸ਼ਾਮ ਦੀ ਹੈ, ਜਦੋਂ ਕਾਰ ਟੋਲ ਪਲਾਜ਼ਾ 'ਤੇ ਰੁਕੀ। ਕਰਮਚਾਰੀਆਂ ਨੇ ਕਾਰ ਵਾਲੇ ਨੂੰ ਟੋਲ ਫੀਸ ਭਰਨ ਲਈ ਕਿਹਾ। ਕਾਰ ਸਵਾਰ ਦੋਵਾਂ ਸ਼ਖਸਾਂ ਨੇ ਦਰਵਾਜੇ ਖੋਲੇ, ਜਿਨ੍ਹਾਂ 'ਚ ਇੱਕ ਨੇ ਹੱਥ 'ਚ ਪਿਸਤੌਲ ਲੈ ਕੇ ਟੋਲ ਕਰਮਚਾਰੀਆਂ ਨੂੰ ਦਿਖਾ ਕੇ ਡਰਾ ਦਿੱਤਾ ਅਤੇ ਫਿਰ ਬੈਰੀਕੋਡ ਖੋਲਦਾ ਹੈ। ਇਸ ਤੋਂ ਬਾਅਦ ਕਾਰ ਸਵਾਰ ਸ਼ਖਸ ਉੱਥੋ ਫਰਾਰ ਹੋ ਗਏ। ਟੋਲ ਪਲਾਜ਼ਾ ਕਰਮਚਾਰੀਆਂ ਨੇ ਇਸ ਸੰਬੰਧੀ ਜਾਣਕਾਰੀ ਪੁਲਸ ਨੂੰ ਦਿੱਤੀ।

 

Iqbalkaur

This news is Content Editor Iqbalkaur