ਗੁਰੂਗ੍ਰਾਮ ''ਚ ਹੋਟਲ ਮੈਨੇਜਰ ਨੂੰ ਸ਼ਰੇਆਮ ਮਾਰੀ ਗੋਲੀ

01/16/2019 11:43:26 AM

ਗੁਰੂਗ੍ਰਾਮ— ਹਰਿਆਣਾ ਦੇ ਗੁਰੂਗ੍ਰਾਮ 'ਚ ਇਕ ਹੋਟਲ ਮੈਨੇਜਰ ਨੂੰ ਗੋਲੀ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਗੁਰੂਗ੍ਰਾਮ ਸਥਿਤ ਫਾਜ਼ਿਲਪੁਰ 'ਚ ਸ਼੍ਰੀਰਾਮ ਹੋਟਲ 'ਚ ਵਾਪਰੀ, ਜਿੱਥੇ ਅਣਪਛਾਤੇ ਬਦਮਾਸ਼ ਨੇ ਕੈਸ਼ ਕਾਊਂਟਰ ਨੇੜੇ ਬੈਠੇ ਮੈਨੇਜਰ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਬਦਮਾਸ਼ ਫਰਾਰ ਹੋ ਗਿਆ। ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹੋਟਲ ਮੈਨੇਜਰ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਮਾਮਲੇ ਵਿਚ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ 'ਚ ਜੁਟੀ ਹੋਈ ਹੈ। 

ਇਹ ਸਾਫ ਨਹੀਂ ਹੋ ਸਕਿਆ ਕਿ ਮੈਨੇਜਰ ਨੂੰ ਕਿਸ ਵਜ੍ਹਾ ਕਰ ਕੇ ਗੋਲੀ ਮਾਰੀ ਗਈ ਹੈ। ਇਹ ਪੂਰੀ ਘਟਨਾ ਹੋਟਲ 'ਚ ਲੱਗੇ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ। ਬਦਮਾਸ਼ ਨੇ ਹੋਟਲ 'ਚ ਦਾਖਲ ਹੁੰਦੇ ਹੀ ਗੋਲੀਆਂ ਚਲਾਈਆਂ। ਪੁਲਸ ਇਸ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

Tanu

This news is Content Editor Tanu