ਦੇਸ਼ ਅਤੇ ਧਰਮ ਦੀ ਰਾਖੀ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ: ਆਦਿਤਿਆਨਾਥ

04/13/2024 5:05:12 PM

ਲਖਨਊ- ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ਨੀਵਾਰ ਨੂੰ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਲ 1699 'ਚ ਦੇਸ਼ ਅਤੇ ਧਰਮ ਦੀ ਰਾਖੀ ਲਈ ਸ਼ਕਤੀ ਪੁੰਜ ਦੇ ਰੂਪ 'ਚ ਖਾਲਸਾ ਪੰਥ ਦੀ ਸਾਜਨਾ ਕੀਤੀ, ਜੋ ਅੱਜ ਦੁਨੀਆ 'ਚ ਬਿਨਾਂ ਰੁਕੇ, ਡਿੱਗੇ, ਝੁਕੇ ਧਰਮ ਦਾ ਝੰਡਾ ਬੁਲੰਦ ਹੌਂਸਲੇ ਨਾਲ ਅੱਗੇ ਲਿਜਾਉਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸਾਖੀ ਦਾ ਤਿਉਹਾਰ ਖਾਲਸਾ ਪੰਥ ਦੀ ਸਥਾਪਨਾ ਦਿਵਸ ਦੇ ਰੂਪ ਵਿਚ ਇਕ ਨਵੀਂ ਪ੍ਰੇਰਣਾ ਅਤੇ ਪ੍ਰਕਾਸ਼ ਦਾ ਸਰੋਤ ਹੈ। ਮੁੱਖ ਮੰਤਰੀ ਵਿਸਾਖੀ ਦੇ ਤਿਉਹਾਰ ਮੌਕੇ ਰਾਜਧਾਨੀ ਦੇ ਨਾਕਾ ਹਿੰਡੋਲਾ ਸਥਿਤ ਗੁਰਦੁਆਰਾ ਸਾਹਿਬ ਵਿਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਗੁਰਦੁਆਰਾ ਸਾਹਿਬ ਪਹੁੰਚਣ 'ਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕਿਆ ਅਤੇ ਪ੍ਰਦੇਸ਼ ਵਾਸੀਆਂ ਨਾਲ ਸਿੱਖ ਭਰਾ-ਭੈਣਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। 

ਇਹ ਵੀ ਪੜ੍ਹੋ- 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ 6 ਸਾਲ ਦਾ ਬੱਚਾ, ਬਚਾਅ ਮੁਹਿੰਮ 'ਚ ਜੁੱਟੀਆਂ ਟੀਮਾਂ

ਇਸ ਦੌਰਾਨ ਉਨ੍ਹਾਂ ਨੂੰ ਕੱਪੜੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਆਦਿੱਤਿਆਨਾਥ ਨੇ ਕਿਹਾ ਕਿ ਅੱਜ ਦਾ ਦਿਨ ਸਾਡੇ ਸਾਰਿਆਂ ਲਈ ਨਵੀਂ ਪ੍ਰੇਰਨਾ ਦਾ ਦਿਨ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਸ਼ ਅਤੇ ਧਰਮ ਦੀ ਰੱਖਿਆ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਜੋ ਨਵੇਂ ਮਾਰਗ ਦੀ ਸਿਰਜਣਾ ਦਾ ਆਧਾਰ ਬਣਿਆ। ਨਾਲ ਹੀ ਇਹ ਦਿਨ ਸਮੁੱਚੇ ਸਮਾਜ ਲਈ ਯਾਦਗਾਰੀ ਬਣ ਗਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਸਿੱਖ ਗੁਰੂਆਂ ਨੇ ਦੇਸ਼ ਦੇ ਨਾਲ-ਨਾਲ ਧਰਮ ਦੀ ਰਾਖੀ ਲਈ ਯੋਗਦਾਨ ਪਾਇਆ, ਜੋ ਕਿ ਅੱਜ ਅਤੇ ਭਵਿੱਖ ਲਈ ਵੀ ਸਾਡੇ ਪ੍ਰੇਰਨਾ ਦਾ ਇਕ ਮਹੱਤਵਪੂਰਨ ਕੇਂਦਰ ਬਿੰਦੂ ਹੈ।

ਇਹ ਵੀ ਪੜ੍ਹੋ-  ਪਤਨੀ ਦੀ ਮੌਤ ਮਗਰੋਂ ਪਤੀ ਨੇ ਗੁਆਇਆ ਦਿਮਾਗੀ ਸੰਤੁਲਨ, ਹਸਪਤਾਲ ਦੀ 6ਵੀਂ ਮੰਜ਼ਿਲ ਤੋਂ ਮਾਰੀ ਛਾਲ

ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਭਰਾਵਾਂ ਦੀ ਮੰਗ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਸਾਡੇ ਨੌਜਵਾਨਾਂ ਲਈ ਇਕ ਨਵੀਂ ਪ੍ਰੇਰਨਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਦੀ ਕੀਮਤ ਅਸੀਂ ਸਾਰੇ ਜਾਣਦੇ ਹਾਂ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅਜਿਹੇ 'ਚ ਪ੍ਰਧਾਨ ਮੰਤਰੀ ਮੋਦੀ ਨੇ ਲਾਂਘਾ ਬਣਾ ਕੇ ਲੋਕਾਂ ਨੂੰ ਆਪਣੇ ਅਤੀਤ ਨਾਲ ਜੋੜਨ ਅਤੇ ਗੁਰੂ ਪਰੰਪਰਾ ਪ੍ਰਤੀ ਸਤਿਕਾਰ ਪ੍ਰਗਟਾਉਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਇਸੇ ਤਰ੍ਹਾਂ ਤਰੱਕੀ ਕਰਦਾ ਰਹੇਗਾ। ਇਹ ਦੇਸ਼ ਸਿੱਖ ਗੁਰੂਆਂ ਦੇ ਯੋਗਦਾਨ ਅਤੇ ਕੁਰਬਾਨੀਆਂ ਦਾ ਸਦਾ ਰਿਣੀ ਰਹੇਗਾ।

ਇਹ ਵੀ ਪੜ੍ਹੋ-  18 ਸਾਲਾਂ ਤੋਂ ਸਾਊਦੀ ਅਰਬ ਦੀ ਜੇਲ੍ਹ 'ਚ ਬੰਦ ਭਾਰਤੀ, ਰਿਹਾਈ ਲਈ ਇਕੱਠੇ ਕੀਤੇ ਗਏ 34 ਕਰੋੜ ਰੁਪਏ

Tanu

This news is Content Editor Tanu