ਚੜੂਨੀ ਦਾ ਸਰਕਾਰ ਨੂੰ ਅਲਟੀਮੇਟਮ- 24 ਤੋਂ ਪਹਿਲਾਂ ਕਿਸੇ ਦੀ ਗ੍ਰਿਫ਼ਤਾਰੀ ਹੁੰਦੀ ਤਾਂ ਪੂਰਾ ਹਰਿਆਣਾ ਤੇ ਪੰਜਾਬ ਕਰਾਂਗੇ

11/23/2022 10:54:53 AM

ਸ਼ਾਹਬਾਦ ਮਾਰਕੰਡਾ (ਰਣਜੀਤ)- ਭਾਰਤੀ ਕਿਸਾਨ ਯੂਨੀਅਨ (ਚੜੂਨੀ) ਵਲੋਂ ਸਰਕਾਰ ਦੀ ਵਾਅਦਾ ਖਿਲਾਫ਼ੀ ਖਿਲਾਫ਼ 24 ਨਵੰਬਰ ਨੂੰ ਜੀ.ਟੀ. ਰੋਡ ਜਾਮ ਕਰਨ ਦੇ ਫ਼ੈਸਲੇ ’ਤੇ ਗੁਰਨਾਮ ਸਿੰਘ ਚੜੂਨੀ ਨੇ ਵੀਡੀਓ ਜਾਰੀ ਕਰ ਕੇ ਮੰਗਲਵਾਰ ਕਿਸਾਨਾਂ ਨੂੰ ਅਲਰਟ ਮੋਡ ’ਤੇ ਰਹਿਣ ਦੀ ਹਦਾਇਤ ਕੀਤੀ। ਕਿਸਾਨ ਆਗੂਆਂ ਨੂੰ ਡਰ ਹੈ ਕਿ ਸਰਕਾਰ ਭਾਕਿਯੂ ਆਗੂਆਂ ਨੂੰ ਨਜ਼ਰਬੰਦ ਕਰ ਕੇ ਜੀ. ਟੀ. ਰੋਡ ਜਾਮ ਕਰਨ ਦੇ ਪ੍ਰਸਤਾਵਿਤ ਫ਼ੈਸਲੇ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਇਸੇ ਕਾਰਨ ਭਾਕਿਯੂ ਦੇ ਸੀਨੀਅਰ ਆਗੂ ਰੂਪੋਸ਼ ਹੋ ਗਏ ਹਨ।

ਇਹ ਵੀ ਪੜ੍ਹੋ- 24 ਨੂੰ ਹਾਈਵੇਅ ਜਾਮ ਕਰਨਗੇ ਕਿਸਾਨ, ਕੇਸ ਵਾਪਸ ਨਾ ਹੋਣ ਤੋਂ ਹਨ ਨਾਰਾਜ਼

ਚੜੂਨੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ 24 ਨਵੰਬਰ ਨੂੰ ਮੋਹੜਾ ਅਨਾਜ ਮੰਡੀ ਜੋ ਪ੍ਰੋਗਰਾਮ ਰੱਖਿਆ ਗਿਆ ਹੈ, ਉਸ ਸਬੰਧੀ ਸੂਬਾ ਸਰਕਾਰ ਨੇ ਕੇਸ ਅਜੇ ਤੱਕ ਵਾਪਸ ਨਹੀਂ ਲਿਆ ਹੈ। ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਨਾਲ ਵੱਡੀ ਗਿਣਤੀ ਵਿਚ ਪ੍ਰੋਗਰਾਮ ਵਾਲੀ ਥਾਂ ’ਤੇ ਪੁੱਜਣਗੇ। ਅੰਦੋਲਨ ਦੇ ਮੱਦੇਨਜ਼ਰ ਸਰਕਾਰ ਪ੍ਰਮੁੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਅਜਿਹਾ ਪਹਿਲਾਂ ਵੀ ਕਈ ਮਾਮਲਿਆਂ ਵਿਚ ਹੋਇਆ ਹੈ। ਇਸ ਕਾਰਵਾਈ ਤੋਂ ਬਚਣ ਲਈ ਉਹ ਰੂਪੋਸ਼ ਹੋ ਗਏ ਹਨ।

ਇਹ ਵੀ ਪੜ੍ਹੋ- ਗੁਰਨਾਮ ਚਢੂਨੀ ਨੇ ਗੰਨੇ ਦਾ ਭਾਅ ਵਧਾਉਣ ਦੀ ਮੰਗ ਨੂੰ ਲੈ ਕੇ CM ਮਨੋਹਰ ਲਾਲ ਨੂੰ ਲਿਖੀ ਚਿੱਠੀ

 

ਉਨ੍ਹਾਂ ਕਿਹਾ ਕਿ ਜੇ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਅਜਿਹੀ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਅਜੇ ਸਿਰਫ 24 ਤਾਰੀਖ਼ ਨੂੰ ਮੋਹੜੀ ਵਿਚ ਹੀ ਜਾਮ ਦਾ ਸੱਦਾ ਦਿੱਤਾ ਗਿਆ ਹੈ। ਜੇ ਕੋਈ ਕਾਰਵਾਈ ਕੀਤੀ ਗਈ ਪੂਰੇ ਹਰਿਆਣਾ ਅਤੇ ਪੰਜਾਬ ’ਚ ਜਾਮ ਲਾ ਦਿੱਤਾ ਜਾਏਗਾ

Tanu

This news is Content Editor Tanu