ਜੇਲ੍ਹ ’ਚੋਂ ਬਾਹਰ ਆਏ ਰਾਮ ਰਹੀਮ ਦਾ ਵੀਡੀਓ ਵਾਇਰਲ, ਮਾਂ ਨੂੰ ਮਿਲਣ ਪੁੱਜਾ ਸੀ ਹਸਪਤਾਲ

01/06/2021 3:32:26 PM

ਸਿਰਸਾ— ਸਾਧਵੀ ਯੌਨ ਸ਼ੋਸ਼ਣ ਮਾਮਲੇ ਦੇ ਦੋਸ਼ੀ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਹੈ। ਜੇਲ੍ਹ ਜਾਣ ਮਗਰੋਂ ਉਸ ਦਾ ਪਹਿਲਾ ਵੀਡੀਓ ਸਾਹਮਣੇ ਆਇਆ ਹੈ। ਦਰਅਸਲ ਕੁਝ ਸਮਾਂ ਪਹਿਲਾਂ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਰਾਮ ਰਹੀਮ ਆਪਣੀ ਮਾਂ ਨੂੰ ਮਿਲਣ ਲਈ ਜੇਲ੍ਹ ’ਚੋਂ  ਬਾਹਰ ਆਇਆ ਸੀ। ਹੁਣ ਰਾਮ ਰਹੀਮ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਸਖ਼ਤ ਸੁਰੱਖਿਆ ਦਰਮਿਆਨ ਕਿਸ ਨੇ ਇਹ ਵੀਡੀਓ ਬਣਾਇਆ ਹੈ, ਜਿਸ ’ਚ ਰਾਮ ਰਹੀਮ ਭਾਰੀ ਪੁਲਸ ਫੋਰਸ ਨਾਲ ਹਸਪਤਾਲ ਜਾਂਦੇ ਹੋਏ ਨਜ਼ਰ ਆ ਰਿਹਾ ਹੈ। ਇਹ ਵੀਡੀਓ ਕਦੋਂ ਦਾ ਹੈ, ਇਹ ਹੁਣ ਤੱਕ ਸਾਫ਼ ਨਹੀਂ ਹੋਇਆ ਹੈ ਪਰ ਇਸ ਵੀਡੀਓ ’ਚ ਗੁਰਮੀਤ ਰਾਮ ਰਹੀਮ ਦਿੱਸ ਰਿਹਾ ਹੈ।

ਜ਼ਿਕਰਯੋਗ ਹੈ ਕਿ ਰਾਮ ਰਹੀਮ ਪੈਰੋਲ ਲਈ ਕਈ ਵਾਰ ਅਦਾਲਤ ’ਚ ਪਟੀਸ਼ਨ ਦਾਇਰ ਕਰ ਚੁੱਕਾ ਹੈ। ਆਪਣੀ ਮਾਂ ਦੀ ਬੀਮਾਰੀ ਅਤੇ ਇਲਾਜ ਦਾ ਹਵਾਲਾ ਦਿੰਦੇ ਹੋਏ ਕਈ ਵਾਰ ਰਾਮ ਰਹੀਮ ਨੇ ਪੈਰੋਲ ਮੰਗੀ ਸੀ। ਇਸ ਲਈ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਥਾਨਕ ਜੇਲ੍ਹ ਪ੍ਰਸ਼ਾਸਨ ਕੋਲ ਇਕ ਦਿਨ ਦੀ ਛੁੱਟੀ ਦਾ ਅਧਿਕਾਰ ਹੁੰਦਾ ਹੈ।

ਦੱਸ ਦੇਈਏ ਕਿ ਸਾਧਵੀ ਯੌਨ ਸ਼ੋਸ਼ਣ ਅਤੇ ਕਤਲ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਨੂੰ ਬੀਤੇ ਸਾਲ 24 ਅਕਤੂਬਰ ਨੂੰ ਇਕ ਦਿਨ ਦੀ ਚੁੱਪ-ਚਪੀਤੇ ਢੰਗ ਨਾਲ ਪੈਰੋਲ ਦਿੱਤੀ ਗਈ ਸੀ। ਇਸ ਲਈ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਨੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਆਪਣੀ ਮਾਂ ਨਾਲ ਮੁਲਾਕਾਤ ਕੀਤੀ ਸੀ। ਉੱਥੇ ਪੂਰਾ ਦਿਨ ਰਹਿਣ ਤੋਂ ਬਾਅਦ ਸ਼ਾਮ ਨੂੰ ਹੀ ਜੇਲ੍ਹ ਵਾਪਸ ਆ ਗਿਆ ਸੀ।


Tanu

Content Editor

Related News