ਪ੍ਰੇਮ ਪ੍ਰਸੰਗ ਦੇ ਸ਼ੱਕ ’ਚ ਪਤੀ ਨੇ ਭਾਜਪਾ ਨੇਤਰੀ ਨੂੰ ਮਾਰੀਆਂ ਗੋਲੀਆਂ, ਮੌਤ

02/09/2020 5:03:41 PM

ਗੁਰੂਗ੍ਰਾਮ—ਭਾਜਪਾ ਕਿਸਾਨ ਮੋਰਚਾ ਦੀ ਸੂਬਾ ਪ੍ਰਧਾਨ ਦੇ ਪਤੀ ਨੇ ਉਸ ਦੇ ਸਿਰ ਅਤੇ ਛਾਤੀ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪਤੀ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਹੋਰ ਵਿਅਕਤੀ ਨਾਲ ਪ੍ਰੇਮ ਪ੍ਰਸੰਗ ਹੈ। ਸ਼ਨੀਵਾਰ ਰਾਤ ਨੂੰ ਪਤੀ-ਪਤਨੀ ਦਰਮਿਆਨ ਝਗੜਾ ਵੀ ਹੋਇਆ ਸੀ, ਜਿਸ ਤੋਂ ਬਾਅਦ ਪਤੀ ਨੇ ਲਾਇਸੈਂਸੀ ਪਿਸਤੌਲ ਨਾਲ ਪਤਨੀ ਨੂੰ ਗੋਲੀਆਂ ਮਾਰ ਦਿੱਤੀਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਗੁਆਂਢੀਆਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ 10 ਥਾਣਾ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ। 

ਮ੍ਰਿਤਕਾ ਦੀ ਪਛਾਣ ਮੁਨੇਸ਼ ਗੋਦਾਰਾ ਵਜੋਂ ਹੋਈ। ਮੁਨੇਸ਼ ਭਾਜਪਾ ਕਿਸਾਨ ਮੋਰਚਾ ਦੀ ਸੂਬਾ ਪ੍ਰਧਾਨ ਸੀ। ਉਹ ਹਰਿਆਣਾ ਦੇ ਚਰਖੀ ਦਾਦਰੀ ’ਚ ਸਿਆਸੀ ਤੌਰ ’ਤੇ ਸਰਗਰਮ ਸੀ। ਪੁਲਸ ਨੇ ਮ੍ਰਿਤਕਾ ਦੇ ਸਹੁਰੇ ਦੀ ਸ਼ਿਕਾਇਤ ’ਤੇ ਪਤੀ ਸੁਨੀਲ ਗੋਦਾਰਾ, ਉਸ ਦੇ ਪ੍ਰੇਮੀ ਅਤੇ ਪ੍ਰੇਮੀ ਦੀ ਪਤਨੀ ਵਿਰੁੱਧ ਕੇਸ ਦਰਜ ਕਰ ਲਿਾ ਹੈ। ਸੁਨੀਲ ਮੂਲ ਤੌਰ ’ਤੇ ਚਰਖੀ ਦਾਦਰੀ ਦਾ ਰਹਿਣ ਵਾਲਾ ਹੈ। ਉਹ ਗੁਰੂਗ੍ਰਾਮ ਦੇ ਸੈਕਟਰ 93 ਸੋਸਾਇਟੀ ’ਚ ਕਿਰਾਏ ’ਤੇ ਪਰਿਵਾਰ ਸਮੇਤ ਰਹਿ ਰਿਹਾ ਸੀ। ਸੁਨੀਲ ਇਕ ਨਿੱਜੀ ਕੰਪਨੀ ’ਚ ਪੀ.ਐੱਸ.ਓ. ਦੀ ਨੌਕਰੀ ਕਰਦਾ ਸੀ। ਦੱਸਿਆ ਜਾਂਦਾ ਹੈ ਕਿ ਸੁਨੀਲ ਨੂੰ ਸ਼ੱਕ ਸੀ ਕਿ ਮੁਨੇਸ਼ ਦਾ ਕਿਸੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਹੈ। ਇਸੇ ਕਾਰਣ ਪਤੀ-ਪਤਨੀ ਦਰਮਿਆਨ ਅਕਸਰ ਲੜਾਈ ਹੁੰਦੀ ਰਹਿੰਦੀ ਸੀ।

ਜ਼ਿਕਰਯੋਗ ਹੈ ਕਿ ਮੁਨੇਸ਼ ਗੋਦਾਰਾ ਦਾ ਵਿਆਹ ਸੁਨੀਲ ਗੋਦਾਰਾ ਨਾਲ 2001 'ਚ ਹੋਇਆ ਸੀ। 2013 'ਚ ਮੁਨੇਸ਼ ਗੋਦਾਰਾ ਭਾਜਪਾ ਪਾਰਟੀ 'ਚ ਸ਼ਾਮਲ ਹੋਈ ਸੀ ਅਤੇ ਕਈ ਅਹੁਦਿਆਂ 'ਤੇ ਰਹਿ ਚੁੱਕੀ ਹੈ। 

Iqbalkaur

This news is Content Editor Iqbalkaur