ਗੁਰਦਾਸਪੁਰ ''ਚ ਅੱਤਵਾਦੀ ਹਮਲੇ ਨੂੰ ਲੈ ਕੇ ਹੋਇਆ ਸਭ ਕੁਝ ਸਾਫ, ਸਾਹਮਣੇ ਆਈ ਵੱਡੀ ਗੱਲ

08/27/2015 1:25:46 PM


ਨਵੀਂ ਦਿੱਲੀ/ਗੁਰਦਾਸਪੁਰ- ਗੁਰਦਾਸਪੁਰ ਦੇ ਦੀਨਾਨਗਰ ''ਚ ਅੱਤਵਾਦੀ ਹਮਲੇ ਨੂੰ ਲੈ ਕੇ ਸਭ ਕੁਝ ਸਾਫ ਹੋ ਗਿਆ ਹੈ। ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਤਿੰਨੋਂ ਅੱਤਵਾਦੀ ਪਾਕਿਸਤਾਨ ਦੇ ਸਰਗੋਧਾ ਤੋਂ ਆਏ ਸਨ ਅਤੇ ਮਾਰੇ ਗਏ ਅੱਤਵਾਦੀਆਂ ਤੋਂ ਮਿਲੀ ਇਕ ਜੋੜੀ ਜੁੱਤੀਆਂ ''ਤੇ ''ਚੀਤਾ'' ਬ੍ਰਾਂਡ ਦਾ ਨਿਸ਼ਾਨ ਮਿਲਿਆ ਹੈ, ਜੋ ਪਾਕਿਸਤਾਨ ਦਾ ਪ੍ਰਸਿੱਧ ਬ੍ਰਾਂਡ ਹੈ। ਭਾਰਤ ਨੇ ਐੱਨ. ਐੱਸ. ਏ. ਪੱਧਰ ਦੀ ਗੱਲਬਾਤ ਜੋ ਹੁਣ ਰੱਦ ਹੋ ਚੁੱਕੀ ਹੈ, ਵਿਚ ਪਾਕਿਸਤਾਨ ਨੂੰ ਸੌਂਪਣ ਲਈ ਜੋ ਦਸਤਾਵੇਜ਼ ਤਿਆਰ ਕੀਤਾ ਸੀ, ਉਸ ਦੇ ਮੁਤਾਬਕ ਆਜ਼ਾਦ ਮਾਹਰਾਂ ਨੇ ਮਾਰੇ ਗਏ ਅੱਤਵਾਦੀਆਂ ਕੋਲੋਂ ਮਿਲੇ 2 ਜੀ. ਪੀ. ਐੱਸ. ਯੰਤਰਾਂ ਦਾ ਵਿਸ਼ਲੇਸ਼ਣ ਕੀਤਾ।  

ਮਾਹਰਾਂ ਨੂੰ ਪਤਾ ਲੱਗਾ ਹੈ ਕਿ 21 ਜੁਲਾਈ ਨੂੰ ਜੀ. ਪੀ. ਐੱਸ. ਦੇ ਸੂਚਕ ਅੰਕ ਤੋਂ ਇਨ੍ਹਾਂ ਦੇ ਪਾਕਿਸਤਾਨ ਦੇ ਸਰਗੋਧਾ ਨੇੜਿਓਂ ਸ਼ਾਹਪੁਰ-ਸਾਹੀਵਾਲ ਰੋਡ ਦੇ ਨੇੜਿਓਂ ਕੈਨਲ ਰੋਡ ''ਤੇ ਹੋਣ ਦਾ ਪਤਾ ਲੱਗਾ ਹੈ। ਜਾਂਚ ਅਧਿਕਾਰੀ ਨੂੰ ਪਤਾ ਲੱਗਾ ਹੈ ਕਿ ਪਾਕਿਸਤਾਨ ਦੇ ਤਿੰਨੋਂ ਅੱਤਵਾਦੀ ਗੁਰਦਾਸਪੁਰ ਜ਼ਿਲੇ ਵਿਚ ਨਰੋਟ ਜੈਮਲ ਸਿੰਘ ਥਾਣੇ ਦੇ ਅਧੀਨ ਆਉਣ ਵਾਲੇ ਪਿੰਡ ਮਸਤਗੜ੍ਹ ਦੇ ਨੇੜਿਓਂ ਤਾਸ਼ ਦੇ ਕੋਲੋਂ ਰਾਵੀ ਨਦੀ ਪਾਰ ਕਰ ਕੇ ਭਾਰਤ ਆਏ ਸਨ। ਤਿੰਨੋਂ ਅੱਤਵਾਦੀਆਂ ਕੋਲੋਂ ਮਿਲੀਆਂ ਰਾਈਫਲਾਂ ਦੀ ਫੋਰੈਂਸਿਕ ਜਾਂਚ ਵਿਚ ਉਨ੍ਹਾਂ ਦੇ ਡਿਜ਼ਾਈਨ ''ਚੀਨੀ'' ਹੋਣ ਦਾ ਪਤਾ ਲੱਗਾ ਹੈ।

ਨੋਟ : ''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ''ਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।

Tanu

This news is News Editor Tanu