ਔਲੀ ''ਚ NRI ਗੁਪਤਾ ਭਰਾਵਾਂ ਦੇ ਪੁੱਤਾਂ ਦਾ ਹੋਵੇਗਾ ਸ਼ਾਹੀ ਵਿਆਹ, 200 ਕਰੋੜ ਹੋਣਗੇ ਖਰਚ

06/09/2019 1:13:06 PM

ਔਲੀ— ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ਜਨਮੇ ਅਤੇ ਦੱਖਣੀ ਅਫਰੀਕਾ ਦੇ ਟਾਪ-10 ਅਮੀਰ ਲੋਕਾਂ ਵਿਚ ਸ਼ਾਮਲ ਗੁਪਤਾ ਭਰਾ ਆਪਣੇ ਪੁੱਤਾਂ ਦਾ ਵਿਆਹ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਪੁੱਤਾਂ ਦੇ ਵਿਆਹ ਲਈ ਦੁਨੀਆ ਦੇ ਪ੍ਰਸਿੱਧ ਹਿਮ ਕੇਂਦਰ ਔਲੀ ਨੂੰ ਚੁਣਿਆ ਹੈ। ਔਲੀ, ਉੱਤਰਾਖੰਡ 'ਚ ਸਥਿਤ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ ਵਿਚ ਕੁੱਲ 200 ਕਰੋੜ ਰੁਪਏ ਖਰਚ ਕੀਤੇ ਜਾਣਗੇ। ਔਲੀ ਵਿਚ 18 ਤੋਂ 22 ਜੂਨ ਦਰਮਿਆਨ ਵਿਆਹ ਸਮਾਗਮ ਹੋਣ ਜਾ ਰਿਹਾ ਹੈ। ਇਸ ਵਿਆਹ ਵਿਚ ਦੁਨੀਆ ਭਰ ਦੀਆਂ ਕਈ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਇਸ ਹਾਈ ਪ੍ਰੋਫਾਈਲ ਵਿਆਹ ਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ ਹੁਣ ਔਲੀ 'ਤੇ ਟਿਕੀਆਂ ਹੋਈਆਂ ਹਨ। ਦੁਨੀਆ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਵਿਚ ਸ਼ੁਮਾਰ ਅਜੇ ਗੁਪਤਾ ਦੇ ਪੁੱਤਰ ਸੂਰਈਆਕਾਂਤ ਅਤੇ ਅਤੁਲ ਗੁਪਤਾ ਦੇ ਪੁੱਤਰ ਸ਼ਸ਼ਾਂਕ ਦਾ ਵਿਆਹ ਦੁਨੀਆ ਦੇ ਪ੍ਰਸਿੱਧ ਹਿਮ ਕੇਂਦਰ ਔਲੀ 'ਚ ਹੋਵੇਗਾ। ਅਤੁਲ ਗੁਪਤਾ ਦੇ ਪੁੱਤਰ ਸੂਰਈਆਕਾਂਤ ਦਾ ਵਿਆਹ 18 ਤੋਂ 20 ਜੂਨ ਦਰਮਿਆਨ ਹੋਵੇਗਾ ਤਾਂ ਅਤੁਲ ਗੁਪਤਾ ਦੇ ਪੁੱਤਰ ਸ਼ਸ਼ਾਂਕ ਦਾ ਵਿਆਹ 20 ਤੋਂ 22 ਜੂਨ ਨੂੰ ਹੋਵੇਗਾ।


ਵਿਆਹ ਲਈ ਇਸਤੇਮਾਲ ਹੋਣਗੇ 5 ਕਰੋੜ ਦੇ ਫੁੱਲ—
ਦੱਸਿਆ ਜਾ ਰਿਹਾ ਹੈ ਕਿ ਇਸ ਸ਼ਾਹੀ ਵਿਆਹ ਵਿਚ 5 ਕਰੋੜ ਦੇ ਫੁੱਲ ਇਸਤੇਮਾਲ ਹੋਣਗੇ। ਇਨ੍ਹਾਂ ਫੁੱਲਾਂ ਨੂੰ ਸਵਿਟਜ਼ਰਲੈਂਡ ਤੋਂ ਮੰਗਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਔਲੀ ਵਿਚ 5 ਸਿਤਾਰਾ ਹੋਟਲਨੁਮਾ ਟੈਂਟ ਕਾਲੋਨੀ ਸਥਾਪਤ ਕੀਤੀ ਜਾਵੇਗੀ। ਇਸ ਵਿਚ ਹਰ ਤਰ੍ਹਾਂ ਦੀ ਸਹੂਲਤ ਮਿਲੇਗੀ। ਵਿਆਹ ਲਈ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਹੈਲੀਕਾਪਟਰ ਤੋਂ ਔਲੀ ਪਹੁੰਚਣਗੇ। ਬਾਲੀਵੁੱਡ ਜਗਤ ਨਾਲ ਜੁੜੇ ਕਰੀਬ 50 ਅਭਿਨੇਤਾ, ਲੇਖਕ ਅਤੇ ਨਿਰਮਾਤਾ ਪਹੁੰਚਣਗੇ। ਮਹਿਮਾਨਾਂ ਨੂੰ ਦਿੱਲੀ ਤੋਂ ਔਲੀ ਪਹੁੰਚਾਉਣ ਲਈ 200 ਹੈਲੀਕਾਪਟਰ ਇਸਤੇਮਾਲ ਹੋਣਗੇ। ਇਸ ਵਿਆਹ ਨੂੰ ਯਾਦਗਾਰ ਬਣਾਉਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਉੱਤਰਾਖੰਡ ਵਿਚ ਹੋਣ ਜਾ ਰਹੀ ਇਸ ਇਤਿਹਾਸਕ ਵਿਆਹ ਨੂੰ ਲੈ ਕੇ ਉੱਤਰਾਖੰਡ ਸਰਕਾਰ ਵੀ ਅੱਗੇ ਆ ਗਈ ਹੈ। ਸੂਬਾ ਸਰਕਾਰ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਵਿਆਹ ਨਾਲ ਸਥਾਨਕ ਲੋਕਾਂ ਨੂੰ ਵੀ ਲਾਭ ਮਿਲੇਗਾ। ਅਜਿਹੇ ਵਿਚ ਸੀ. ਐੱਮ. ਤ੍ਰਿਵੇਂਦਰ ਸਿੰਘ ਰਾਵਤ ਨੇ ਗੁਪਤਾ ਭਰਾਵਾਂ ਸਮੇਤ ਕਈ ਲੋਕਾਂ ਨੂੰ ਉੱਤਰਾਖੰਡ ਵਿਚ ਸੈਰ-ਸਪਾਟੇ ਨੂੰ ਹੱਲਾ-ਸ਼ੇਰੀ ਦੇਣ ਲਈ ਉਤਸ਼ਾਹਿਤ ਕੀਤਾ ਹੈ।


ਕੌਣ ਹਨ ਗੁਪਤਾ ਭਰਾ—
ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨਾਲ ਸਬੰਧ ਰੱਖਣ ਵਾਲੇ ਅਜੇ, ਅਤੁਲ ਅਤੇ ਰਾਜੇਸ਼ ਗੁਪਤਾ ਨੇ ਥੋੜ੍ਹੇ ਹੀ ਸਮੇਂ ਵਿਚ ਦੱਖਣੀ ਅਫਰੀਕਾ ਵਿਚ ਵੱਡਾ ਕਾਰੋਬਾਰ ਖੜ੍ਹਾ ਕਰ ਲਿਆ। ਅਤੁਲ ਗੁਪਤਾ ਦੀ ਅਗਵਾਈ ਵਿਚ ਇਹ ਪਰਿਵਾਰ 1993 ਵਿਚ ਦੱਖਣੀ ਅਫਰੀਕਾ ਆਇਆ ਸੀ। ਸਾਲ ਬਾਅਦ ਹੀ ਨੇਲਸਨ ਮੰਡੇਲਾ ਨੇ ਦੇਸ਼ ਦੇ ਪਹਿਲੇ ਲੋਕਤੰਤਰੀ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ। ਲੋਕਤੰਤਰ ਸਥਾਪਤ ਹੋਣ ਤੋਂ ਬਾਅਦ ਦੱਖਣੀ ਅਫਰੀਕਾ ਨੇ ਆਪਣੇ ਦਰਵਾਜ਼ੇ ਵਿਦੇਸ਼ੀ ਨਿਵੇਸ਼ ਲਈ ਖੋਲ੍ਹੇ ਸਨ। ਭਾਰਤ ਵਿਚ ਛੋਟੇ ਪੱਧਰ 'ਤੇ ਕਾਰੋਬਾਰ ਕਰਨ ਵਾਲੇ ਗੁਪਤਾ ਪਰਿਵਾਰ ਨੇ ਕੁਝ ਹੀ ਦਿਨਾਂ ਵਿਚ ਦੱਖਣੀ ਅਫਰੀਕਾ ਵਿਚ ਵੱਡਾ ਕਾਰੋਬਾਰ ਖੜ੍ਹਾ ਕਰ ਲਿਆ। ਪਰਿਵਾਰ ਨੇ ਕੰਪਿਊਟਰ, ਮੀਡੀਆ, ਤਕਨਾਲੋਜੀ ਅਤੇ ਇੰਜੀਨੀਅਰਿੰਗ ਦੇ ਖੇਤਰ ਵਿਚ ਤੇਜ਼ੀ ਨਾਲ ਤਰੱਕੀ ਕੀਤੀ।

ਗੁਪਤਾ ਭਰਾ 'ਤੇ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਦੇ ਨੇੜੇ ਹੋਣ ਅਤੇ ਸਿਆਸੀ ਫਾਇਦੇ ਨਾਲ ਕਾਰੋਬਾਰ ਵਿਚ ਅੱਗੇ ਵਧਣ ਦਾ ਦੋਸ਼ ਲੱਗਦਾ ਰਿਹਾ ਹੈ, ਜਿਸ ਕਾਰਨ ਜੁਮਾ ਨੂੰ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇਣਾ ਪਿਆ।

Tanu

This news is Content Editor Tanu