ਬੁਰਕੇ ''ਚ ਕੈਮਰਾ ਲੁੱਕਾ ਕੇ ਸ਼ਾਹੀਨ ਬਾਗ ਪੁੱਜੀ ਔਰਤ, ਪੁਲਸ ਨੇ ਲਿਆ ਹਿਰਾਸਤ ''ਚ

02/05/2020 5:59:20 PM

ਨਵੀਂ ਦਿੱਲੀ—ਦਿੱਲੀ ਦੇ ਸ਼ਾਹੀਨ ਬਾਗ ਇਲਾਕੇ 'ਚ ਬੁੱਧਵਾਰ ਨੂੰ ਧਰਨਾ ਪ੍ਰਦਰਸ਼ਨ ਵਾਲੀ ਥਾਂ 'ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਬੁਰਕਾ ਪਹਿਨ ਕੇ ਪੁੱਜੀ ਇਕ ਸ਼ੱਕੀ ਔਰਤ ਨੂੰ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੇ ਫੜ ਲਿਆ। ਪੁਲਸ ਨੇ ਦੱਸਿਆ ਕਿ ਬਹੁਤ ਸਾਰੇ ਸਵਾਲ ਪੁੱਛਣ 'ਤੇ ਸੀ. ਏ. ਏ. ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਉਸ ਨੂੰ ਫੜ ਲਿਆ। ਪੁਲਸ ਨੇ ਦੱਸਿਆ ਕਿ ਔਰਤ ਦੀ ਪਛਾਣ ਗੁੰਜਾ ਕਪੂਰ ਦੇ ਤੌਰ 'ਤੇ ਹੋਈ ਹੈ। ਗੁੰਜਾ ਕਪੂਰ ਇਕ ਯੂ-ਟਿਊਬ ਚੈਨਲ ਚਲਾਉਂਦੀ ਹੈ। ਉਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਖੁਦ ਦੀ ਜਾਣ-ਪਛਾਣ ਯੂ-ਟਿਊਬ ਚੈਲਨ 'ਰਾਈਟ ਨੈਰੇਟਿਵ' ਦੇ ਸੰਚਾਲਕ ਦੇ ਤੌਰ 'ਤੇ ਕੀਤੀ ਹੈ।

PunjabKesari

ਪੁਲਸ ਮੁਤਾਬਕ ਉਸ ਨੇ ਮਹਿਲਾ ਪ੍ਰਦਰਸ਼ਨਕਾਰੀਆਂ 'ਚ ਬੈਠ ਕੇ ਬਹੁਤ ਸਾਰੇ ਸਵਾਲ ਕੀਤੇ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਸ਼ੱਕ ਹੋਇਆ ਅਤੇ ਪੁਲਸ ਨੂੰ ਬੁਲਾਇਆ। ਪੁਲਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੁੰਜਾ ਕਪੂਰ ਨੂੰ ਪਛਾਣਨ ਤੋਂ ਬਾਅਦ ਕੁਝ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਉਸ ਨੂੰ ਫੜ ਲਿਆ। ਇਸ ਘਟਨਾ ਤੋਂ ਸ਼ਾਹੀਨ ਬਾਗ ਵਿਚ ਹਲ-ਚਲ ਮਚ ਗਈ। ਇੱਥੇ ਦੱਸ ਦੇਈਏ ਕਿ ਨਾਗਰਿਕਤਾ ਸੋਧ ਐਕਟ ਵਿਰੁੱਧ ਸ਼ਾਹੀਨ ਬਾਗ 'ਚ ਵਿਰੋਧ ਪ੍ਰਦਰਸ਼ਨ ਚਲ ਰਿਹਾ ਹੈ। 

PunjabKesari

ਗੁੰਜਾ ਕਪੂਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਵਿੱਟਰ 'ਤੇ ਫਾਲੋਅ ਕਰਦੇ ਹਨ। ਖੁਦ ਗੁੰਜਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਗੁੰਜਾ ਨੇ ਇਕ ਟਵੀਟ 'ਚ ਲਿਖਿਆ ਹੈ ਕਿ ਨਵੇਂ ਸਾਲ ਦੇ ਮੌਕੇ 'ਤੇ ਪੀ. ਐੱਮ. ਮੋਦੀ ਨੇ ਮੈਨੂੰ ਫਾਲੋਅ ਕੀਤਾ। ਇਹ ਮੇਰਾ ਨਵੇਂ ਸਾਲ ਦਾ ਤੋਹਫਾ ਹੈ। ਓਧਰ ਧਰਨੇ 'ਤੇ ਬੈਠੀਆਂ ਔਰਤਾਂ ਦਾ ਕਹਿਣਾ ਹੈ ਕਿ ਗੁੰਜਾ ਕਪੂਰ ਨਾਂ ਦੀ ਔਰਤ ਬੁਰਕੇ ਵਿਚ ਕੈਮਰਾ ਲਾ ਕੇ ਵੀਡੀਓ ਬਣਾ ਰਹੀ ਸੀ। ਉਸ ਦੇ ਕੋਲ ਇਸ ਦਾ ਜਵਾਬ ਨਹੀਂ ਸੀ ਕਿ ਉਹ ਬੁਰਕਾ ਪਹਿਨ ਕੇ ਇੱਥੇ ਕਿਉਂ ਆਈ ਅਤੇ ਲੁੱਕ ਕੇ ਵੀਡੀਓ ਕਿਉਂ ਬਣਾ ਰਹੀ ਸੀ।


Tanu

Content Editor

Related News