ਗੁਲਮਾਰਗ ਹਾਦਸਾ: 3 ਘੰਟੇ ਤਾਰ ''ਤੇ ਲਟਕਦੀਆਂ ਰਹੀਆਂ 150 ਜ਼ਿੰਦਗੀਆਂ

06/27/2017 2:33:56 PM

ਜੰਮੂ—ਗੁਲਮਾਰਗ 'ਚ ਐਤਵਾਰ ਦੁਪਹਿਰ 3 ਵਜੇ ਕੇਬਲ ਤਾਰ 'ਤੇ ਦਰੱਖਤ ਡਿੱਗਣ ਨਾਲ ਕੇਬਲ ਕਾਰ (ਗੰਡੋਲਾ) ਦੇ ਹੇਠਾਂ ਜ਼ਮੀਨ 'ਤੇ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਬਾਅਦ ਦੁਪਹਿਰ 3 ਵਜੇ ਅਚਾਨਕ ਤੇਜ਼ ਹਨੇਰੀ ਚੱਲਣ ਲੱਗੀ। ਮੌਸਮ ਖਰਾਬ ਹੁੰਦਾ ਦੇਖ ਗੰਡੋਲਾ ਦਾ ਸਫਰ ਰੋਕ ਦਿੱਤਾ ਗਿਆ, ਪਰ ਜਿਸ ਕੇਬਲ ਕਾਰ ਦੇ ਨਾਲ ਇਹ ਹਾਦਸਾ ਹੋਇਆ ਹੈ, ਉਸ ਨੂੰ ਦੂਜੇ ਟਾਵਰ ਤੱਕ ਪਹੁੰਚਾਉਣ ਦੇ ਲਈ ਉਸ ਦਾ ਸਫਰ ਜਾਰੀ ਰੱਖਿਆ ਗਿਆ। ਇਸ 'ਚ ਤੇਜ਼ ਹਨੇਰੀ ਨਾਲ ਦੇਵਦਾਰ ਦਾ ਇਕ ਦਰਖੱਤ ਜੜ ਨਾਲੋਂ ਉਖੜ ਕੇ ਦੂਜੇ ਦਰਖੱਤ 'ਤੇ ਡਿੱਗ ਗਿਆ। ਦੂਜੇ ਦਰਖੱਤ ਟੁੱਟ ਕੇ ਤਾਰ 'ਤੇ ਜਾ ਡਿੱਗਾ, ਜਿਸ ਨਾਲ ਕੇਬਲ ਤਾਰ ਨੂੰ ਜ਼ਬਰਦਸਤ ਝਟਕਾ ਲੱਗਾ। ਝਟਕਾ ਲੱਗਣ ਨਾਲ ਕੇਬਲ ਕਾਰ ਦੇ ਹੁਕ ਤਾਰ ਤੋਂ ਨਿਕਲ ਗਏ ਅਤੇ ਕੇਬਲ ਤਾਰ ਹੇਠਾਂ ਜਾ ਡਿੱਗੀ। ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ 4 ਦਿੱਲੀ ਦੇ ਰਹਿਣ ਵਾਲੇ ਸੀ।


ਗੁਲਮਾਰਗ 'ਚ ਐਤਵਾਰ ਨੂੰ ਕੇਬਲ ਕਾਰ ਡਿੱਗਣ ਦਾ ਹਾਦਸਾ ਬਹੁਤ ਹੀ ਭਿਆਨਕ ਸੀ। ਦੁਰਘਟਨਾ ਦੇ ਬਾਅਦ 150 ਦੇ ਕਰੀਬ ਲੋਕਾਂ ਦੇ ਸਾਹ ਅਟਕੇ ਗਏ,ਜਦੋਂ ਉਹ ਕੇਬਲ ਕਾਰ 'ਚ ਫਸੇ ਰਹੇ। ਜਦੋਂ ਤੱਕ ਰੈਸਕਿਊ ਆਪਰੇਸ਼ਨ ਚਲਾ ਕੇ ਲੋਕਾਂ ਨੂੰ ਕੱਢਿਆ ਨਹੀਂ ਗਿਆ, ਉਸ ਸਮੇਂ ਤੱਕ ਯਾਤਰੀਆਂ ਅਤੇ ਬਚਾਅ ਮੁਹਿੰਮ 'ਚ ਲੱਗੇ ਬਚਾਅ ਦਲ 'ਚ ਤਣਾਅ ਬਣਿਆ ਰਿਹਾ। ਰੈਸਕਿਊ ਆਪਰੇਸ਼ਨ ਕਰੀਬ 3 ਘੰਟੇ ਤੱਕ ਚੱਲਿਆ। 2 ਗੰਡੋਲਾ ਟਾਵਰਾਂ ਦੇ 'ਚ ਕੇਬਲ ਕਾਰ ਦੀ ਤਾਰ 'ਤੇ ਦਰਖੱਤ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ ਚੋਂ 4 ਦਿੱਲੀ ਦੇ ਇਕ ਹੀ ਪਰਿਵਾਰ ਦੇ ਹਨ। ਗੁਲਮਾਰਗ 'ਚ ਕੇਬਲ ਕਾਰ ਸਰਵਿਸ 'ਚ ਇਸ ਤਰ੍ਹਾਂ ਦੀ ਇਹ ਪਹਿਲੀ ਦੁਰਘਟਨਾ ਦੱਸੀ ਜਾ ਰਹੀ ਹੈ। ਕੇਬਲ ਕਾਰ ਰੋਪ-ਵੇਅ ਟੁੱਟ ਜਾਣ ਦੇ ਕਾਰਨ 150 ਤੋਂ ਵਧ ਲੋਕ ਫਸੇ ਗਏ ਸੀ। ਪੁਲਸ ਦੀ ਰੈਸਕਿਊ ਟੀਮ ਨੇ ਕਾਰਵਾਈ ਕਰਦੇ ਹੋਏ ਹਵਾ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਸੀ।


ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਦੇ ਤਹਿਤ ਤੇਜ਼ ਹਵਾਵਾਂ ਦੌਰਾਨ ਗੰਡੋਲਾ ਆਪਰੇਸ਼ਨ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਸੀ, ਪਰ ਗੁਲਮਾਰਗ 'ਚ ਪਹਿਲੇ ਵੀ ਤੇਜ਼ ਹਵਾ ਚੱਲਦੀ ਰਹਿੰਦੀ ਹੈ ਅਤੇ ਇਸ ਦੌਰਾਨ ਗੰਡੋਲਾ ਵੀ ਚਲਦਾ ਰਹਿੰਦਾ ਹੈ। ਤੇਜ਼ ਹਵਾਵਾਂ ਦੇ ਕਾਰਨ ਹੁਣ ਤੱਕ ਕੋਈ ਹਾਦਸਾ ਪੇਸ਼ ਨਹੀਂ ਆਇਆ ਸੀ। ਸ਼ਾਇਦ ਇਹ ਹੀ ਕਾਰਨ ਸੀ ਕਿ ਜੰਮੂ-ਕਸ਼ਮੀਰ ਕੇਬਲ ਕਾਰ ਕਾਰਪੋਰੇਸ਼ਨ ਨੇ ਐਤਵਾਰ ਨੂੰ ਵੀ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਦੀ ਅਣਦੇਖੀ ਕਰ ਗੰਡੋਲਾ ਦਾ ਆਪਰੇਸ਼ਨ ਜਾਰੀ ਰੱਖਿਆ।