ਭਾਰੀ ਬਾਰਿਸ਼ ਕਾਰਨ PM ਮੋਦੀ ਦਾ ਗੁਜਰਾਤ ਦੌਰਾ ਹੋਇਆ ਰੱਦ

07/18/2018 12:00:10 PM

ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ 20 ਜੁਲਾਈ ਨੂੰ ਗੁਜਰਾਤ 'ਚ ਤਿੰਨ ਥਾਂਵਾਂ 'ਤੇ ਜਨਸਭਾ ਕਰਨ ਵਾਲੇ ਸਨ ਪਰ ਹੁਣ ਉਨ੍ਹਾਂ ਦੀ ਇਸ ਯਾਤਰਾ ਨੂੰ ਬਾਰਿਸ਼ ਕਾਰਨ ਰੱਦ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਮੁੱਖਮੰਤਰੀ ਵਿਜੇ ਰੂਪਾਨੀ ਨੇ ਦਿੱਤੀ ਹੈ।
ਰਾਜ ਸਰਕਾਰ ਵੱਲੋਂ ਐਲਾਨ ਕੀਤੇ ਗਏ ਪ੍ਰੋਗਰਾਮ ਮੁਤਾਬਕ ਪ੍ਰਧਾਨਮੰਤਰੀ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਵਲਸਾਡ, ਜੂਨਾਗੜ੍ਹ ਅਤੇ ਗਾਂਧੀਨਗਰ ਜਾਣ ਵਾਲੇ ਸਨ। ਰੂਪਾਨੀ ਨੇ ਕਿਹਾ ਕਿ ਪ੍ਰਧਾਨਮੰਤਰੀ ਦੀ ਯਾਤਰਾ ਰੱਦ ਕਰ ਦਿੱਤੀ ਗਈ ਹੈ ਤਾਂ ਜੋ ਵਲਸਾਡ ਅਤੇ ਜੂਨਾਗੜ੍ਹ ਜ਼ਿਲਿਆਂ 'ਚ ਰਾਹਤ ਅਤੇ ਬਚਾਅ ਕਾਰਜ ਪ੍ਰਭਾਵਿਤ ਨਾ ਹੋਵੇ। ਦੋਵੇਂ ਜ਼ਿਲੇ ਭਾਰੀ ਬਾਰਿਸ਼ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਰਾਜ 'ਚ ਰਾਹਤ ਕਾਰਜ ਲਈ ਐੱਨ.ਡੀ.ਆਰ.ਐੱਫ ਦੀਆਂ 15 ਟੀਮਾਂ ਨੂੰ ਲਗਾਇਆ ਗਿਆ ਹੈ, ਇੱਥੇ ਸਕੂਲ-ਕਾਲਜ ਬੰਦ ਚੱਲ ਰਹੇ ਹਨ।