ਗੁਜਰਾਤ ਵਿਧਾਨ ਚੋਣਾਂ: ਆਖਰੀ ਪੜਾਅ ਦੌਰਾਨ ਚੋਣ ਅਖਾੜੇ 'ਚ ਨਿੱਤਰੇ ਇਹ ਸਿਆਸੀ ਦਿੱਗਜ

11/27/2022 10:52:57 PM

ਨੈਸ਼ਨਲ ਡੈਸਕ : ਗੁਜਰਾਤ 'ਚ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਆਖਰੀ ਪੜਾਅ 'ਤੇ ਪਹੁੰਚ ਗਿਆ ਹੈ। ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਕਰਨਗੀਆਂ। ਇਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਵਿੱਚ ਮਜ਼ਬੂਤੀ ਨਾਲ ਡਟੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਗੁਜਰਾਤ ਵਿੱਚ ਹੀ ਡੇਰੇ ਲਾਏ ਹੋਏ ਹਨ। ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਸੂਰਤ ਪਹੁੰਚ ਗਏ ਹਨ। ਉਹ ਭਲਕੇ ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਕਰਨਗੇ। ਦੱਸ ਦੇਈਏ ਕਿ ਗੁਜਰਾਤ ਵਿੱਚ ਪਹਿਲੇ ਪੜਾਅ ਲਈ 1 ਦਸੰਬਰ ਨੂੰ ਵੋਟਿੰਗ ਹੋਵੇਗੀ।

ਪਹਿਲੇ ਪੜਾਅ 'ਚ ਹੋਣਗੇ ਇੰਨੇ ਉਮੀਦਵਾਰ
ਗੁਜਰਾਤ 'ਚ ਪਹਿਲੇ ਪੜਾਅ 'ਚ 89 ਸੀਟਾਂ 'ਤੇ ਚੋਣਾਂ ਹੋਣੀਆਂ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਸੀਟਾਂ ਆਦਿਵਾਸੀ ਬਹੁਲ ਖੇਤਰਾਂ 'ਚ ਹਨ। ਚੋਣਾਂ ਦੇ ਪਹਿਲੇ ਪੜਾਅ ਵਿੱਚ 788 ਉਮੀਦਵਾਰ ਮੈਦਾਨ ਵਿੱਚ ਹਨ। ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਗੁਜਰਾਤ ਵਿੱਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਿੱਧੀ ਟੱਕਰ ਹੈ। ਆਮ ਆਦਮੀ ਪਾਰਟੀ ਇਸ ਦੌੜ ਤੋਂ ਬਾਹਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਕੇਜਰੀਵਾਲ ਨੇ ਐਤਵਾਰ ਨੂੰ ਇਕ ਕਾਗਜ਼ 'ਤੇ ਲਿਖ ਕੇ ਦਾਅਵਾ ਕੀਤਾ ਹੈ ਕਿ ਗੁਜਰਾਤ 'ਚ 'ਆਪ' ਦੀ ਸਰਕਾਰ ਬਣਨ ਜਾ ਰਹੀ ਹੈ। ਸੂਬੇ 'ਚ 1 ਦਸੰਬਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਵੇਗੀ। ਨਤੀਜੇ 8 ਦਸੰਬਰ ਨੂੰ ਸਾਹਮਣੇ ਆਉਣਗੇ।

ਇਹ ਵੀ ਪੜ੍ਹੋ : ਗੁਜਰਾਤ 'ਚ PM ਮੋਦੀ ਦਾ ਕਾਂਗਰਸ 'ਤੇ ਹਮਲਾ, ਕਿਹਾ-'ਅੱਤਵਾਦ 'ਤੇ ਕਾਂਗਰਸ ਦੀ ਵਿਚਾਰਧਾਰਾ ਪਹਿਲਾਂ ਵਾਲੀ'

ਗੁਜਰਾਤ 'ਚ ਕੇਜਰੀਵਾਲ ਦਾ ਵੱਡਾ ਵਾਅਦਾ
ਸੂਰਤ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਦੀਆਂ ਭਵਿੱਖਬਾਣੀਆਂ ਸੱਚ ਹੋ ਗਈਆਂ ਹਨ ਅਤੇ ਗੁਜਰਾਤ ਵਿੱਚ ਵੀ ਅਜਿਹਾ ਹੀ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਇੰਨੇ ਡਰੇ ਹੋਏ ਹਨ ਕਿ ਉਹ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਨੂੰ ਖੁੱਲ੍ਹੇਆਮ ਸਮਰਥਨ ਦੇਣ ਤੋਂ ਝਿਜਕ ਰਹੇ ਹਨ। ਕੇਜਰੀਵਾਲ ਨੇ ਕਿਹਾ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਲਿਖਤੀ ਰੂਪ ਵਿੱਚ ਇੱਕ ਭਵਿੱਖਬਾਣੀ ਕਰਨ ਜਾ ਰਿਹਾ ਹਾਂ ਲਿਖੋ ਕਿ ਤੁਸੀਂ ਗੁਜਰਾਤ ਵਿੱਚ ਸਰਕਾਰ ਬਣਾਉਣ ਜਾ ਰਹੇ ਹੋ। 27 ਸਾਲਾਂ ਦੇ ਕੁਸ਼ਾਸਨ ਤੋਂ ਬਾਅਦ ਗੁਜਰਾਤ ਦੇ ਲੋਕ ਇਨ੍ਹਾਂ ਲੋਕਾਂ (ਭਾਜਪਾ) ਤੋਂ ਛੁਟਕਾਰਾ ਪਾ ਲੈਣਗੇ।

ਮੋਦੀ ਝੂਠਿਆਂ ਦੇ ਸਰਦਾਰ : ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਝੂਠਿਆਂ ਦਾ ਸਰਦਾਰ' ਕਰਾਰ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਆਪ ਨੂੰ ਗਰੀਬ ਦੱਸ ਕੇ ਹਮਦਰਦੀ ਹਾਸਲ ਕਰਦੇ ਹਨ। ਗੁਜਰਾਤ ਦੇ ਆਦਿਵਾਸੀ ਬਹੁਲ ਵਾਲੇ ਨਰਮਦਾ ਜ਼ਿਲ੍ਹੇ ਦੇ ਡੇਡਿਆਪਾੜਾ 'ਚ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਖੜਗੇ ਨੇ ਦਾਅਵਾ ਕੀਤਾ ਅਸੀਂ ਗਰੀਬਾਂ 'ਚੋਂ ਸਭ ਤੋਂ ਗਰੀਬ ਹਾਂ ਅਤੇ ਅਛੂਤ ਜਾਤੀ ਨਾਲ ਸਬੰਧਤ ਹਾਂ। ਉਨ੍ਹਾਂ ਕਿਹਾ, “ਮੋਦੀ ਜੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੁੱਛਦੇ ਹਨ ਕਿ ਕਾਂਗਰਸ ਨੇ 70 ਸਾਲਾਂ ਵਿੱਚ ਕੀ ਕੀਤਾ? ਜੇਕਰ ਅਸੀਂ 70 ਸਾਲਾਂ ਵਿੱਚ ਕੁਝ ਨਾ ਕੀਤਾ ਹੁੰਦਾ ਤਾਂ ਤੁਹਾਨੂੰ ਲੋਕਤੰਤਰ ਨਾ ਮਿਲਣਾ ਸੀ। ਅਤੇ ਤੁਹਾਡੇ ਵਰਗੇ ਲੋਕ ਹਮੇਸ਼ਾ ਗਰੀਬ ਹੋਣ ਦਾ ਦਾਅਵਾ ਕਰਦੇ ਹਨ। ਮੈਂ ਵੀ ਗਰੀਬ ਹਾਂ ਅਸੀਂ ਸਭ ਤੋਂ ਗਰੀਬ ਹਾਂ। ਮੈਂ ਅਛੂਤ ਜਾਤੀ ਤੋਂ ਆਇਆ ਹਾਂ। ਘੱਟ ਤੋਂ ਘੱਟ ਲੋਕ ਤੁਹਾਡੀ ਚਾਹ ਪੀਂਦੇ ਹਨ। ਮੇਰੀ ਤਾਂ ਲੋਕ ਚਾਹ ਵੀ ਨਹੀਂ ਪੀਂਦੇ।

ਮੋਦੀ ਨੇ 'ਆਪ'-ਕਾਂਗਰਸ 'ਤੇ ਵਿਨ੍ਹਿਆ ਨਿਸ਼ਾਨਾ
26/11 ਦੇ ਮੁੰਬਈ ਅੱਤਵਾਦੀ ਹਮਲਿਆਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਗੁਜਰਾਤ ਅਤੇ ਦੇਸ਼ ਨੂੰ ਆਪਣੇ ਵੋਟ ਬੈਂਕ ਨੂੰ ਸੁਰੱਖਿਅਤ ਕਰਨ ਲਈ ਵੱਡੇ ਅੱਤਵਾਦੀ ਹਮਲਿਆਂ" ਦਾ ਸਹਾਰਾ ਲੈ ਰਹੀਆਂ ਕਾਂਗਰਸ ਅਤੇ ਸਮਾਨ ਸੋਚ ਵਾਲੀਆਂ ਪਾਰਟੀਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਗੁਜਰਾਤ ਦੇ ਖੇੜਾ ਜ਼ਿਲ੍ਹੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਕਈ ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਅੱਤਵਾਦ ਨੂੰ ਸਫਲਤਾ ਦਾ ਇੱਕ "ਸ਼ਾਰਟਕੱਟ" ਮੰਨਦੀਆਂ ਹਨ। ਉਨ੍ਹਾਂ ਕਿਹਾ, ''ਅਜੇ ਅੱਤਵਾਦ ਖਤਮ ਨਹੀਂ ਹੋਇਆ ਹੈ ਅਤੇ ਕਾਂਗਰਸ ਦੀ ਰਾਜਨੀਤੀ ਨਹੀਂ ਬਦਲੀ ਹੈ। ਜਦੋਂ ਤੱਕ ਤੁਸ਼ਟੀਕਰਨ ਦੀ ਰਾਜਨੀਤੀ ਚੱਲਦੀ ਰਹੇਗੀ, ਅੱਤਵਾਦ ਦਾ ਡਰ ਬਣਿਆ ਰਹੇਗਾ।

Mandeep Singh

This news is Content Editor Mandeep Singh