ਗ਼ਰੀਬੀ ਦੀ ਇੰਤਹਾਅ: ਮ੍ਰਿਤਕ ਦੇਹ ਨੂੰ ਨਸੀਬ ਨਾ ਹੋਇਆ ਸ਼ਮਸ਼ਾਨਘਾਟ, ਸੜਕ ਕਿਨਾਰੇ ਕੀਤਾ ਸਸਕਾਰ

08/27/2020 12:20:45 PM

ਨੈਸ਼ਨਲ ਡੈਕਸ- ਗੁਜਰਾਤ ਦੇ ਸੂਰਤ 'ਚ ਇਕ ਸ਼ਖਸ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਬਵਾਲ ਖੜ੍ਹਾ ਹੋ ਗਿਆ ਹੈ। ਪੈਸੇ ਦੀ ਤੰਗੀ ਕਾਰਨ ਇਕ ਆਦਿਵਾਸੀ ਪਰਿਵਾਰ ਨੇ ਸੜਕ ਕਿਨਾਰੇ ਹੀ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰ ਦਿੱਤਾ। ਹਾਲਾਂਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ।

ਇਕ ਅਖਬਾਰ 'ਚ ਛਪੀ ਖਬਰ ਅਨੁਸਾਰ ਸੂਰਤ ਜ਼ਿਲ੍ਹੇ 'ਚ ਸਥਿਤ ਏਨਾ ਪਿੰਡ 'ਚ ਇਕ ਮਜ਼ਦੂਰ ਦਾ ਲੰਬੀ ਬੀਮਾਰੀ ਕਾਰਨ ਦਿਹਾਂਤ ਹੋ ਗਿਆ। ਜਦੋਂ ਪਰਿਵਾਰ ਵਾਲੇ ਉਨ੍ਹਾਂ ਦੀ ਲਾਸ਼ ਨੂੰ ਸ਼ਮਸ਼ਾਨ ਘਾਟ ਲੈ ਕੇ ਆਏ ਤਾਂ ਉੱਥੋਂ ਉਨ੍ਹਾਂ ਤੋਂ ਫੀਸ ਦੇ ਤੌਰ 'ਤੇ 2500 ਰੁਪਏ ਮੰਗੇ ਗਏ। ਆਰਥਿਕ ਤੰਗੀ ਕਾਰਨ ਪਰਿਵਾਰ ਇੰਨੇ ਪੈਸੇ ਜੁਟਾ ਨਹੀਂ ਸਕਿਆ ਤਾਂ ਉਨ੍ਹਾਂ ਨੂੰ ਅੰਤਿਮ ਸੰਸਕਾਰ ਦੀ ਮਨਜ਼ੂਰੀ ਨਹੀਂ ਦਿੱਤੀ ਗਈ।

ਮਜ਼ਬੂਰੀ 'ਚ ਪਰਿਵਾਰ ਨੇ ਲੱਕੜੀ ਲਿਆ ਕੇ ਸੜਕ ਦੇ ਕਿਨਾਰੇ ਹੀ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰ ਦਿੱਤਾ। ਹਾਲਾਂਕਿ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕਰਦੇ ਹੋਏ ਮਜ਼ਦੂਰ ਦੇ ਪਰਿਵਾਰ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਲਾਸ਼ ਨੂੰ ਸੜਕ 'ਤੇ ਸਾੜ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

DIsha

This news is Content Editor DIsha