ਗੁਜਰਾਤ ਵਿਧਾਨ ਸਭਾ ਚੋਣਾਂ : BSF ਜਵਾਨ ਨੇ ਵਿਆਹ ਤੋਂ ਪਹਿਲਾਂ ਪਾਈ ਵੋਟ

12/05/2022 2:28:14 PM

ਗਾਂਧੀਨਗਰ (ਵਾਰਤਾ)- ਸਰਹੱਦੀ ਸੁਰੱਖਿਆ ਫ਼ੋਰਸ ਦੇ ਜਵਾਨ ਛੋਟੂਸਿੰਘ ਵਾਘੇਲਾ, ਜਿਨ੍ਹਾਂ ਦਾ ਵਿਆਹ ਸੋਮਵਾਰ ਨੂੰ ਹੈ, ਵਿਆਹ ਵਾਲੀ ਜਗ੍ਹਾ ਜਾਣ ਤੋਂ ਪਹਿਲਾਂ ਵੋਟ ਪਾਉਣ ਲਈ ਥਰਾਦ ਚੋਣ ਖੇਤਰ ਦੇ ਦੁਵਾ ਪਿੰਡ ਸਥਿਤ ਵੋਟਿੰਗ ਕੇਂਦਰ ਪਹੁੰਚੇ। ਸਥਾਨਕ ਮੀਡੀਆ ਨਾਲ ਗੱਲ ਕਰਦੇ ਹੋਏ ਵਾਘੇਲਾ ਨੇ ਕਿਹਾ,''ਮੈਂ ਪੱਛਮੀ ਬੰਗਾਲ 'ਚ ਤਾਇਨਾਤ ਹਾਂ ਪਰ ਇਸ ਸਮੇਂ ਛੁੱਟੀ 'ਤੇ ਹਾਂ, ਕਿਉਂਕਿ ਅੱਜ ਮੇਰਾ ਵਿਆਹ ਹੈ। ਬਰਾਤ ਜਾਣ ਤੋਂ ਪਹਿਲਾਂ, ਮੈਂ ਅਤੇ ਮੇਰੇ ਪਰਿਵਾਰ ਦੇ ਮੈਂਬਰਾਂ ਨੇ ਵੋਟ ਪਾਉਣ ਦਾ ਫ਼ੈਸਲਾ ਕੀਤਾ। ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰ ਰਿਹਾ ਹਾਂ, ਲੋਕਤੰਤਰ ਦੀ ਰੱਖਿਆ ਕਰਨਾ ਵੀ ਮੇਰਾ ਕਰਤੱਵ ਹੈ ਅਤੇ ਇਸ ਲਈ ਮੈਂ ਵੋਟਿੰਗ ਨੂੰ ਪਹਿਲ ਦਿੱਤੀ।''

ਇਹ ਵੀ ਪੜ੍ਹੋ : ਇਕੋ ਲਾੜੇ ਨਾਲ ਸਕੀਆਂ ਭੈਣਾਂ ਦੇ ਵਿਆਹ ਦਾ ਮਾਮਲਾ ਚਰਚਾ 'ਚ, ਦਰਜ ਹੋਈ FIR

ਦੱਸਣਯੋਗ ਹੈ ਕਿ ਚੋਣ 'ਚ ਕੁੱਲ 2.51 ਕਰੋੜ ਲੋਕਾਂ ਕੋਲ ਵੋਟ ਦੇ ਅਧਿਕਾਰ ਹਨ, ਜਿਨ੍ਹਾਂ 'ਚੋਂ 1.29 ਕਰੋੜ ਪੁਰਸ਼ ਅਤੇ 1.22 ਕਰੋੜ ਔਰਤਾਂ ਹਨ। ਕੁੱਲ 14,975 ਵੋਟਿੰਗ ਕੇਂਦਰ ਬਣਾਏ ਗਏ ਹਨ ਅਤੇ ਉੱਥੇ 1.13 ਲੱਖ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਵੋਟਿੰਗ ਸ਼ਾਮ 5 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਕੀਤੀ ਜਾਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News