ਬਿਨਾਂ ਕਾਗਜ਼ਾਂ ਤੋਂ ਸੜਕ ''ਤੇ ਫੜੀ ਗਈ ਲਗਜ਼ਰੀ ਕਾਰ, ਹੋਇਆ ''10 ਲੱਖ'' ਦਾ ਚਾਲਾਨ

11/30/2019 3:23:30 PM

ਅਹਿਮਦਾਬਾਦ—ਦੇਸ਼ 'ਚ ਬੀਤੇ ਅਗਸਤ ਮਹੀਨੇ 'ਚ ਨਵਾਂ ਮੋਟਰ ਵ੍ਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਪੁਲਸ ਅਤੇ ਆਵਾਜਾਈ ਵਿਭਾਗ ਵੱਲੋਂ ਭਾਰੀ ਜ਼ੁਰਮਾਨਾ ਵਸੂਲਣ ਦਾ ਸਿਲਸਿਲਾ ਜਾਰੀ ਹੈ। ਹਰ ਰੋਜ਼ ਜ਼ਿਆਦਾ ਤੋਂ ਜ਼ਿਆਦਾ ਰਕਮ ਦੇ ਚਲਾਨ ਕੱਟਣ ਦੀ ਸਿਲਸਿਲਾ ਹੁਣ ਵੀ ਜਾਰੀ ਹੈ। ਇਸੇ ਦੌਰਾਨ ਹੁਣ ਨਵਾਂ ਮਾਮਲਾ ਗੁਜਰਾਤ 'ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕਾਰ ਮਾਲਕ ਤੋਂ ਜਿੰਨਾ ਜ਼ੁਰਮਾਨਾ ਵਸੂਲਿਆ ਗਿਆ, ਉਨੇ ਪੈਸਿਆਂ 'ਚ ਤੁਸੀਂ ਇਕ ਨਵੀਂ ਕਾਰ ਖਰੀਦ ਸਕਦੇ ਹਾਂ। ਦੱਸ ਦੇਈਏ ਕਿ ਗੁਜਰਾਤ 'ਚ ਪੁਲਸ ਨੇ ਇੱਕ ਲਗਜਰੀ ਕਾਰ ਦੇ ਮਾਲਕ ਤੋਂ ਨੰਬਰ ਪਲੇਟ ਨਾ ਹੋਣ ਕਾਰਨ ਇੱਕ-ਦੋ ਹਜ਼ਾਰ ਨਹੀਂ ਸਗੋਂ 9 ਲੱਖ 80 ਹਜ਼ਾਰ ਰੁਪਏ ਦਾ ਜ਼ੁਰਮਾਨਾ ਵਸੂਲਿਆ ਗਿਆ।

ਦੱਸਣਯੋਗ ਹੈ ਕਿ ਗੁਜਰਾਤ ਦੇ ਅਹਿਮਦਾਬਾਦ ਦੇ ਸਿੰਧੂਭਵਨ ਰੋਡ 'ਤੇ ਪੁਲਸ ਨੇ ਇੱਕ ਪੋਰਸ਼ ਕਾਰ ਦੇ ਮਾਲਕ ਤੋਂ ਨੰਬਰ ਪਲੇਟ , ਡਰਾਈਵਿੰਗ ਲਾਇਸੈਂਸ ਅਤੇ ਗੱਡੀ ਦੇ ਦਸਤਾਵੇਜ਼ ਨਾ ਹੋਣ ਦੇ ਦੋਸ਼ 'ਚ 9 ਲੱਖ 80 ਹਜ਼ਾਰ ਰੁਪਏ ਦਾ ਜ਼ੁਰਮਾਨਾ ਵਸੂਲ ਲਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਰ ਮਾਲਕ ਨੇ ਇਹ ਪੈਸੇ ਬਤੌਰ ਜ਼ੁਰਮਾਨਾ ਭਰ ਚੁੱਕਿਆ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਜਿਸ ਗੱਡੀ ਦਾ ਪੁਲਸ ਨੇ ਚਾਲਾਨ ਕੱਟਿਆ ਹੈ ਉਹ ਪੋਰਸ਼ ਕੰਪਨੀ ਦੀ ਲਗਜ਼ਰੀ ਕਾਰ ਹੈ। ਬਾਜ਼ਾਰ 'ਚ ਇਸ ਗੱਡੀ ਦੀ ਕੀਮਤ ਲਗਭਗ ਸਵਾ 2 ਕਰੋੜ ਰੁਪਏ ਦੇ ਨੇੜੇ ਹੈ।  

Iqbalkaur

This news is Content Editor Iqbalkaur